Friday, March 20, 2026

ਕੰਪਿਊਟਰ ਲੈਕਚਰਾਰ ਤੇ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਅਰਜ਼ੀਆਂ ਮੰਗੀਆਂ

ਕਪੂਰਥਲਾ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਰੱਖਿਆ ਸੇਵਾਵਾਂ ਵਿਭਾਗ ਭਲਾਈ ਅਫਸਰ ਵਲੋਂ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਕਪੂਰਥਲਾ ਵਿਖੇ ਠੇਕੇ ਦੇ ਅਧਾਰ `ਤੇ 11 ਮਹੀਨਿਆਂ ਲਈ ਲੈਕਚਰਾਰ ਤੇ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
                ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਦੱਸਿਆ ਕਿ ਕੰਪਿਊਟਰ ਲੈਕਚਰਾਰ ਦੀ ਅਸਾਮੀ ਲਈ ਯੋਗਤਾ ਐਮ.ਐਸ.ਸੀ ਆਈ.ਟੀ, ਐਮ.ਟੈਕ (ਕੰਪਿਊਟਰ ਸਾਇੰਸ) ਜਾਂ ਐਮ.ਸੀ.ਏ ਹੋਵੇ। ਇਸ ਤੋਂ ਇਲਾਵਾ ਟ੍ਰੇਨਿੰਗ ਕਲਰਕ ਦੀ ਅਸਾਮੀ ਲਈ ਯੋਗਤਾ ਬੀ.ਏ ਜਾਂ ਇਸ ਦੇ ਬਰਾਬਰ ਹੋਵੇ ਤੇ ਕੰਪਿਊਟਰ ਅਤੇ ਅਕਾਊਂਟ ਦਾ ਤਜ਼ੱਰਬਾ ਲਾਜ਼ਮੀ ਹੈ।
                  ਚਾਹਵਾਨ ਉਮੀਦਵਾਰ 2 ਦਸੰਬਰ ਨੂੰ ਸਵੇਰੇ 10 ਵਜੇ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਨਜ਼ਦੀਕ ਫੁਹਾਰਾ ਚੌਂਕ ਕਪੂਰਥਲਾ ਵਿਖੇ ਆਪਣੀ ਯੋਗਤਾਵਾਂ ਦੇ ਅਸਲ ਸਰਟੀਫਿਕੇਟ ਲੈ ਕੇ ਹਾਜ਼ਰ ਹੋਣ।ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 01882-232872 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …