ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਖਜ਼ਾਨਾ ਗੇਟ ਤੋਂ ਸੁਲਤਾਨਵਿੰਡ ਚੌਂਕ
ਵਿਖੇ ਚੱਲ ਰਹੇ ਸੁੰਦਰੀਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ।ਇਹ ਪ੍ਰਾਜੈਕਟ ਪੰਜਾਬ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਅਧੀਨ ਅਧੀਨ ਚੱਲ ਰਿਹਾ ਹੈ ਤੇ ਇਸ ਪ੍ਰਾਜੈਕਟ ਦੀ ਲਾਗਤ 34 ਕਰੋੜ ਰੁਪਏ ਲਗਭਗ ਹੈ।ਇਸ ਅਧੀਨ ਇਸ ਰੋਡ ਦੀਆਂ ਸਾਈਡਾਂ ਨੂੰ ਸੁੰਦਰੀਕਰਨ ਨਾਲ ਸੰਵਾਰਿਆ ਜਾ ਰਿਹਾ ਹੈ ਤੇ ਪਾਰਕਾਂ ਦਾ ਵੀ ਸੁੰਦਰੀਕਰਨ ਕੀਤਾ ਜਾ ਰਿਹਾ ਹੈ, ਜਿਥੇ ਬੱਚਿਆਂ ਦੇ ਖੇਡਣ ਲਈ ਝੂਟੇ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ 6 ਬਾਥਰੂਮ ਵੀ ਬਣਾਏ ਜਾਣਗੇ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਦੱਖਣੀ ਹਲਕੇ `ਚ ਇਸ ਮਾਰਗ `ਤੇ ਚੱਲ ਰਹੇ ਵਿਕਾਸ ਤੇ ਸੁੰਦਰੀਕਰਨ ਦੇ ਨਾਲ ਇਲਾਕੇ ਦੀ ਦਿੱਖ ਬਦਲੇਗੀ ਤੇ ਇਹ ਸ਼ਹਿਰ ਦਾ ਬੇਹੱਦ ਸੁੰਦਰ ਇਲਾਕਾ ਬਣੇਗਾ।ਜਿਥੇ ਲੱਖਾਂ ਲੋਕ ਅੰਮ੍ਰਿਤਸਰ ਸ਼ਹਿਰ ਦੀਆਂ ਬਾਕੀ ਥਾਵਾਂ ਨੂੰ ਵੇਖਣ ਆਉਂਦੇ ਹਨ, ਉਥੇ ਸ਼ਹਿਰ ਦੇ ਇਸ ਇਲਾਕੇ ਨੂੰ ਵੀ ਦੇਖ ਕੇ ਖੁਸ਼ ਹੋਣਗੇ।ਮੇਅਰ ਰਿੰਟੂ ਨੇ ਕੰਸਟਰਕਸ਼ਨ ਕੰਪਨੀ ਤੇ ਮੌਜ਼ੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਸਮੇਂ `ਤੇ ਰਹਿੰਦੇ ਹੋਏ ਪੂਰਾ ਕੀਤਾ ਜਾਵੇ।
ਇਸ ਮੌਕੇ ਅਮਨ ਗਰੋਵਰ ਆਰਕੀਟੈਕਟ, ਏ.ਆਰ ਮਿਸ਼ਰਾ ਪ੍ਰਾਜੈਕਟ ਮੈਨੇਜਰ ਪੰਜਾਬ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ, ਜਗਤਾਰ ਸਿੰਘ ਸਿਵਲ ਇੰਜੀਨੀਅਰ, ਰਵਿੰਦਰ ਸਹਿਦੇਵ ਸਿਵਲ ਇੰਜੀਨੀਅਰ, ਰਾਜ ਕੁਮਾਰ ਆਦਿ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media