
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) ਐਸ.ਸੀ. ਵਰਗ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ ਪੰਜਾਬ ਸਰਕਾਰ ਵੱਲੋ ਦਿੱਤੀਆ ਜਾ ਰਹੀਆਂ ਸਹੂਲਤਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐ.ਸੀ ਵਰਗ ਦੇ ਬੱਚਿਆਂ ਨੂੰ ਉਚੇਰੀ ਪੜਾਈ ਲਈ ਵਜੀਫੇ ਆਦਿ ਪ੍ਰਵਾਨ ਕੀਤੇ ਜਾ ਰਹੇ ਹਨ ਤਾਂ ਜੋ ਕਿ ਵਿਦਿਆਰਥੀ ਉੱਚ ਪੜ੍ਹਾਈ ਪ੍ਰਾਪਤ ਕਰ ਸਕਣ।
ਸ੍ਰੀ ਬਾਘਾ ਨੇ ਅੱਗੇ ਕਿਹਾ ਕਿ ਅੱਜ ਦੇ ਸਮੇ ਵਿੱਚ ਵਿਅਕਤੀ ਨੂੰ ਆਪਣੇ ਪੈਰਾਂ ਤੇ ਖੜੇ ਜੋਣ ਲਈ ਹੱਥੀ ਕੰਮ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਵੱਖ -ਵੱਖ ਖੇਤਰਾਂ ਵਿੱਚ ਫੁੱਟਬਾਲ ਬਣਾਉਣੇ ਹਾਕੀ ਆਦਿ ਦਾ ਸਮਾਨ ਬਣਾਉਣਾ ਅਤੇ ਇਸ ਤੋ ਇਲਾਵਾ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਰਾਹੀ ਆਪਦੀ ਰੋਜੀ-ਰੋਟੀ ਕਮਾ ਸਕਦੇ ਹਨ ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨੌਕਰੀ ਦੇ ਨਾਲ-ਨਾਲ ਦੂਸਰੇ ਸਹਾਇਕ ਕਿੱਤੇ ਸਬੰਧੀ ਸਿਖਲਾਈ ਪ੍ਰਾਪਤ ਕਰਨ। ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਕਿਹਾ ਕਿ ਐਸ.ਸੀ. ਵਰਗ ਦੇ ਨਾਲ ਸਬੰਧਿਤ ਭਲਾਈ ਲਈ ਪੰਜਾਬ ਸਰਕਾਰ ਵਿਸ਼ੇਸ ਉਪਰਾਲੇ ਕਰ ਰਹੀ ਹੈ। ਹੋਰਨਾ ਤੋਂ ਇਲਾਵਾ ਐਡਵੇਕੇਟ ਸ੍ਰੀ ਗੁਰਜੀਤ ਸਿੰਘ ਨਾਗਰਾ ਪ੍ਰਧਾਨ ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ, ਸ੍ਰੀ ਨਰੇਸ਼ ਗਿੱਲ, ਸ੍ਰੀ ਦੀਪਕ ਜੀ ਅਤੇ ਸ੍ਰੀ ਹੈਪੀ ਭੀਲ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media