
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਸਥਾਨਕ 100 ਫੁੱਟੀ ਰੋਡ ਸਥਿਤ ਸ਼੍ਰੀ ਰਾਮ ਆਸ਼ਰਮ ਵਿਖੇ ਸਾਧੂਆਂ ਨੂੰ ਕੰਬਲ ਵੰਡਦੇ ਹੋਏ ਕਿਹਾ ਕਿ ਸ਼੍ਰੀ ਰਾਮ ਆਸ਼ਰਮ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹਰ ਸਾਲ ਹਜ਼ਾਰਾਂ ਦੀ ਸੰਖਿਆ ਵਿਚ ਅੰਮ੍ਰਿਤਸਰ ਪਹੁੰਚੇ ਸਾਧੂਆਂ ਨੂੰ ਕੰਬਲ ਵੰਡੇ ਜਾਂਦੇ ਹਨ ਉਸ ਨਾਲ ਅੰਮ੍ਰਿਤਸਰ ਸ਼ਹਿਰ ਦੀ ਸ਼ੋਭਾ ਹੋਰ ਵੱਧਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ, ਪੀਰਾਂ, ਫਕੀਰਾਂ, ਮਹਾਂਪੁਰਸ਼ਾਂ, ਪੈਗੰਬਰਾਂ ਦੀ ਧਰਤੀ ਹੈ ਅਤੇ ਇੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਦਾਨੀ ਹਨ, ਜਿਹੜੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣ ਵਿਚ ਵਿਸ਼ਵਾਸ਼ ਰੱਖਦੇ ਹਨ। ਸਵਾਮੀ ਸ਼੍ਰੀ ਯੋਗੀ ਰਾਜ ਮਹਾਰਾਜ ਵੱਲੋਂ ਹਰ ਸਾਲ ਸੰਤ ਸਮਾਗਮ ਕਰਕੇ ਸਾਧੂਆਂ ਨੂੰ ਇੱਥੇ ਬੁਲਾ ਕੇ ਉਨ੍ਹਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਅਤੇ ਕੰਬਲ ਦੇ ਰੂਪ ਵਿਚ ਪ੍ਰਸ਼ਾਦ ਦਿੱਤਾ ਜਾਂਦਾ ਹੈ।ਇਸ ਮੌਕੇ ਸਵਾਮੀ ਯੋਗੀ ਮਹਾਰਾਜ ਅਤੇ ਮੈਨੇਜ਼ਿੰਗ ਟਰੱਸਟੀ ਸੰਤ ਛੋਟੂ ਰਾਮ ਨੇ ਢੋਟ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਟਰੱਸਟ ਦੇ ਮੈਨੇਜ਼ਿੰਗ ਟਰੱਸਟੀ ਸੰਤ ਛੋਟੂ ਰਾਮ, ਐਸ.ਐਸ. ਸ਼ਰਮਾਂ, ਐਡਵੋਕੇਟ ਨਰੇਸ਼ ਕੁਮਾਰ ਸੋਨੀ, ਸਤਪਾਲ ਸ਼ਰਮਾ, ਓਮ ਭਾਰਤੀ, ਨਰਿੰਦਰ ਕੁਮਾਰ, ਰਮਨ ਮਹਾਜਨ, ਵਿਜੇ ਜੋਸ਼ੀ, ਮਹੰਤ ਅਮਨ ਕੁਮਾਰ, ਮਨਜੀਤ ਸਿੰਘ ਬੂਟਾ, ਮਨੋਜ ਕੁਮਾਰ, ਬੰਟੀ ਰਾਮ, ਯੁਵਰਾਜ ਸਿੰਘ ਚੌਹਾਨ, ਸਿਮਰਨਜੀਤ ਸਿੰਘ ਭੁੱਲਰ, ਮਨਮੋਹਨ ਸਿੰਘ, ਰਮਨਪ੍ਰੀਤ ਸਿੰਘ ਤੁੰਗ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਸ਼ਰਧਾਲੂ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media