Friday, April 24, 2026

ਮੇਅਰ ਰਿੰਟੂ ਤੇ ਵਿਧਾਇਕ ਵੇਰਕਾ ਵਲੋਂ `ਅਮਰੁਤ ਪ੍ਰਾਜੈਕਟ` ਅਧੀਨ ਵਾਟਰ ਸਪਲਾਈ ਦਾ ਉਦਘਾਟਨ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸ਼ਹਿਰ ਵਾਸੀਆਂ ਨੂੰ ਹਰ ਤਰਾਂ ਦੀਆਂ ਸੇਵਾਵਾਂ ਦੇਣ ਸ਼ਹਿਰ ਦੇ ਵੱਖ-ਵੱਖ  ਇਲਾਕਿਆਂ `ਚ ਵਿਕਾਸ ਕਾਰਜ਼ ਲਗਾਤਾਰ ਚੱਲ ਰਹੇ ਹਨ।ਮੇਅਰ ਕਰਮਜੀਤ ਸਿੰਘ ਰਿੰਟੂ ਤੇ ਡਾ. ਰਾਜ ਕੁਮਾਰ ਵੇਰਕਾ ਵਲੋਂ ਅੱਜ ਵਿਧਾਨ ਸਭਾ ਹਲਕਾ ਪੱਛਮੀ ਦੇ ਵਾਰਡ ਨੰ: 76 `ਚ `ਅਮਰੁਤ ਪ੍ਰਾਜੈਕਟ` ਤਹਿਤ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਸਪਲਾਈ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ।ਇਸ 24 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਦੇ ਨਾਲ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਵੀ ਹੋਵੇਗਾ।ਉਨਾਂ ਨੇ 1 ਕਰੋੜ ਦੀ ਲਾਗਤ ਵਾਲੇ ਸਿਵਲ ਦੇ ਕੰਮਾਂ ਦਾ ਵੀ ਸ਼ੁਭਆਰੰਭ ਕੀਤਾ।
                      ਮੇਅਰ ਰਿੰਟੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਜਿਸ ਇਲਾਕੇ `ਚ ਪਾਈਪਾਂ ਨਹੀਂ ਪਈਆਂ ਉਥੇ ਵੀ `ਅਮਰੁਤ ਪ੍ਰਾਜੈਕਟ` ਅਧੀਨ ਇਹ ਪਾਈਪ ਲਾਈਨ ਜਲਦ ਪੁਆਈ ਜਾ ਰਹੀ ਹੈ ਤਾਂ ਜੋ ਹਰੇਕ ਅੰਮ੍ਰਿਤਸਰ ਵਾਸੀ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਹੋਵੇ।ਮੇਅਰ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
               ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕੌਂਸਲਰ ਸੁਖਦੇਵ ਸਿੰਘ ਚਾਹਲ, ਐਕਸੀਅਨ ਨਰੇਸ਼ ਕੁਮਾਰ ਤੇ ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …