Friday, July 31, 2026

ਗੁਰੂ ਨਗਰੀ ਨੂੰ ਸਾਫ ਸੁਥਰਾ ‘ਤੇ ਸਵੱਛ ਰੱਖਣ ਲਈ ਨਗਰ ਨਿਗਮ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ

ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ) – ਨਗਰ ਨਿਗਮ ਵਲੋਂ ਗੁਰੂ ਨਗਰੀ ਨੂੰ ਸਾਫ ਸੁਥਰਾ ‘ਤੇ ਸਵੱਛ ਰੱਖਣ ਲਈ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਦੀ ਅਗਵਾਈ ਹੇਠ ਹਲਕਾ ਪੂਰਬੀ ਦੇ ਇਲਾਕਿਆਂ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।ਇਹ ਰੈਲ਼ੀ ਸੁਲਤਾਨਵਿੰਡ ਗੇਟ ਤੋਂ ਅਰੰਭ ਹੋ ਕੇ ਮੇਨ ਸੁਲਤਾਨਵਿੰਡ ਰੋਡ ਤੋਂ ਹੁੰਦੀ ਹੋਈ 100 ਫੁੱਟੀ ਚੌਕ ਤੋਂ ਵਾਪਸ ਅਜੀਤ ਨਗਰ ਅਤੇ ਗੋਲਡਨ ਕਲਾਥ ਮਾਰਕੀਟ ‘ਚ ਸਮਾਪਤ ਹੋਈ।ਇਸ ਜਾਗਰੂਕਤਾ ਰੈਲੀ ਵਿੱਚ ਸਾਬਕਾ ਪੁਲੀਸ ਇੰਸਪੈਕਟਰ ਅਮਰੀਕ ਸਿੰਘ, ਚੀਫ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ, ਸੈਨੇਟਰੀ ਇੰਸਪੈਕਟਰ ਸੰਜੀਵ ਅਰੋੜਾ ਤੇ ਹਰਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਨੂੰ ਸਾਫ ਸੁਥਰਾ ਰੱਖਣ ਲਈ ਅੱਜ ਦੀ ਇਸ ਰੈਲੀ ਦੌਰਾਨ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੂੜਾ ਦੁਕਾਨਾਂ ਤੋਂ ਬਾਹਰ ਨਾ ਸੁੱਟਣ।ਕੂੜੇ ਲਈ ਗਿੱਲੇ ਅਤੇ ਸੁੱਕੇ ਕੂੜੇ ਲਈ ਅਲ਼ੱਗ ਅਲੱਗ ਡਸਟ ਬਿੰਨ ਲਗਾਏ ਜਾਣ ਅਤੇ ਕੂੜੇ ਵਾਲੀ ਗੱਡੀ ਆਉਣ ‘ਤੇ ਇਹ ਡਸਟ ਬਿੰਨ ਖਾਲੀ ਕੀਤੇ ਜਾਣ।ਉਨਾਂ ਕਿਹਾ ਕਿ ਕੂੜੇ ਵਾਲੀ ਗੱਡੀ ਦੇ ਜਾਣ ਉਪਰੰਤ ਕੂੜਾ ਡਸਟ ਬਿੰਨਾਂ ਵਿੱਚ ਹੀ ਰੱਖਿਆ ਜਾਵੇ।ਅਗਰ ਕੋਈ ਦੁਕਾਨਦਾਰ ਕੂੜਾ ਸੜਕਾਂ ‘ਤੇ ਸੁਟੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਦਿਆਂ ਚਲਾਣ ਕੱਟੇ ਜਾਣਗੇ।ਅਗਰ ਕੋਈ ਫਿਰ ਵੀ ਬਾਜ਼ ਨਹੀਂ ਆਉਂਦਾ ਤਾਂ ਉਸ ਦਾ ਚਲਾਣ ਕੱਟ ਕੇ ਅਦਾਲਤ ‘ਚ ਭੇਜਿਆ ਜਾਵੇਗਾ।ਉਨਾਂ ਕਿਹਾ ਕਿ ਸੁਲਤਾਨਵਿੰਡ ਰੋਡ ‘ਤੇ ਸਕੂਲ ਦੇ ਸਾਹਮਣੇ ਅਤੇ ਛੱਤੇ ਹੋਏ ਨਾਲੇ ਉਪਰ ਕੂੜੇ ਦੇ ਜੋ ਵੱਡੇ ਢੇਰ ਲੱਗਦੇ ਸਨ, ਉਨਾਂ ਨੂੰ ਰੰਗੋਲੀ ਬਣਾ ਕੇ ਸੁੰਦਰ ਦਿੱਖ ਦਿੱਤੀ ਗਈ ਹੈ ਤਾਂ ਜੋ ਇਥੇ ਕੂੜਾ ਨਾ ਸੁਟਿਆ ਜਾਵੇ।
                ਇਸ ਮੌਕੇ ਸੀ.ਐਫ ਦਵਿੰਦਰਜੀਤ ਕੌਰ, ਵਿਨੋਦ, ਰਾਹੁਲ ਅਤੇ ਸਫਾਈ ਕਰਮਚਾਰੀ ਵੀ ਮੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …