Sunday, April 5, 2026

ਡਿਪਟੀ ਕਮਿਸ਼ਨਰ ਦਫਤਰ ਦੀ ਕ੍ਰਿਕਟ ਟੀਮ ਦੇ ਸਿਰ ਸੱਜਿਆ ਜਿੱਤ ਦਾ ਤਾਜ

ਬ੍ਰਜੇਸ਼ ਕੁਮਾਰ ਨੂੰ ਮਿਲਿਆ ਮੈਨ ਆਫ ਦਾ ਮੈਚ ਦਾ ਖਿਤਾਬ

ਪਠਾਨਕੋਟ, 6 ਦਸੰਬਰ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੇ ਚੱਲਦਿਆਂ ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਡਿਊਟੀਆਂ ਲਗਾਤਾਰ ਦਿੱਤੀਆਂ ਗਈਆਂ।ਜਿਸ ਦੋਰਾਨ ਕਈ ਕਰਮਚਾਰੀ ਕਰੋਨਾ ਪਾਜ਼ਟਿਵ ਵੀ ਆਏ।ਇਹਨਾਂ ਕਰਮਚਾਰੀਆਂ ਨੂੰ ਮਾਨਸਿਕ ਤਨਾਓ ਤੋਂ ਬਾਹਰ ਕੱਢਣ ਲਈ ਡਿਪਟੀ ਕਮਿਸ਼ਨਰ ਸਟਾਫ ਅਤੇ ਨਗਰ ਨਿਗਮ ਪਠਾਨਕੋਟ ਦੇ ਕਰਮਚਾਰੀਆਂ ਵਿੱਚ ਕ੍ਰਿਕਟ ਮੈਚ ਐਸ.ਡੀ ਸਕੂਲ ਪਠਾਨਕੋਟ ਦੀ ਗਰਾਉਂਡ ਵਿੱਚ ਕਰਵਾਇਆ ਗਿਆ।
                    ਮੈਚ ਦੇ ਅਰੰਭ ਵਿੱਚ ਨਗਰ ਨਿਗਮ ਪਠਾਨਕੋਟ ਟੀਮ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ।16 ਓਵਰ ਵਿੱਚ ਨਗਰ ਨਿਗਮ ਪਠਾਨਕੋਟ ਦੀ ਟੀਮ ਨੇ 5 ਵਿਕਟ ਗਵਾ ਕੇ 162 ਦੌੜਾਂ ਬਣਾਈਆਂ। ਜਦਕਿ ਡਿਪਟੀ ਕਮਿਸ਼ਨਰ ਦਫਤਰ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਗਵਾਈਆਂ ਅਤੇ 15 ਓਵਰ ਵਿੱਚ ਹੀ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ। ਡਿਪਟੀ।ਜਿਸ ਨੂੰ ਮੈਨ ਆਫ ਦਾ ਮੈਚ ਖਿਤਾਬ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦਫਤਰ ਦੀ ਕ੍ਰਿਕਟ ਟੀਮ ਦੇ ਕਪਤਾਨ ਸੰਜੀਵ ਪਠਾਨੀਆ ਅਤੇ ਉਪ ਕਪਤਾਨ ਜਤਿੰਦਰ ਸ਼ਰਮਾ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਅਜਿਹੇ ਕ੍ਰਿਕਟ ਮੈਚ ਕਰਵਾਏ ਜਾਣਗੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …