Saturday, October 24, 2026

ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਨਾਲ਼ ਰੂਬਰੂ

ਧੂਰੀ, 10 ਦਸੰਬਰ (ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਇਸ ਵਾਰ ਦੀ ਮਾਸਿਕ ਇਕੱਤਰਤਾ ਇੱਕ ਮਿੰਨੀ ਸਮਾਗਮ ਵਿੱਚ ਉਦੋਂ ਤਬਦੀਲ ਹੋ ਗਈ, ਜਦੋਂ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਮੈਂਬਰਾਂ ਦੇ ਰੂਬਰੂ ਹੋਏ।ਉਹਨਾਂ ਨੇ ਲਗਭਗ ਡੇਢ ਘੰਟੇ ਦੇ ਆਪਣੇ ਸੰਬੋਧਨ ਵਿੱਚ ਇਹ ਗੱਲ ਵਿਸ਼ੇਸ਼ ਤੌਰ ਤੇ ਕਹੀ ਕਿ ਉਹ ਬਚਪਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਤੋਂ ਪ੍ਰਭਾਵਿਤ ਹੋਏ ਅਤੇ ਜਵਾਨੀ ਵਿੱਚ ਮਾਰਕਸਵਾਦ ਤੋਂ ਅਤੇ ਅਧਖੜ ਉਮਰ ਵਿੱਚ ਸਿੱਟਾ ਇਹ ਕੱਢਿਆ ਕਿ ਇਹ ਦੋਵੇਂ ਫਲਸਫੇ ਅਸਲ ਵਿੱਚ ਇੱਕ ਦੂਸਰੇ ਦੇ ਪੂਰਕ ਹਨ, ਦੋਵੇਂ ਹੀ ਮਨੁੱਖ ਨੂੰ ਸਚਿਆਰਾ ਅਤੇ ਸਮਾਜ ਨੂੰ ਹੋਰ ਚੰਗਾ ਤੇ ਰਹਿਣ ਯੋਗ ਬਣਾਉਣਾ ਚਾਹੁੰਦੇ ਹਨ ।
                 ਅੰਤ ‘ਚ ਹਾਜ਼ਰੀਨ ਕਵੀਆਂ ਨੇ ਆਪਣੀਆਂ ਸੱਜ਼ਰੀਆਂ ਅਤੇ ਚੋਣਵੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨਿਆਂ ਜਿਹਨਾਂ ਵਿੱਚ ਸੰਜੇ ਲਹਿਰੀ, ਸੁਰਿੰਦਰ ਸ਼ਰਮਾ, ਗੁਰਮੀਤ ਸੋਹੀ, ਪ੍ਰੋ. ਨਰਿੰਦਰ ਸਿੰਘ, ਲਖਵਿੰਦਰ ਖੁਰਾਣਾ, ਸੁਖਦੇਵ ਪੇਂਟਰ, ਸੁੱਖੀ ਮੂਲੋਵਾਲ, ਚਰਨਜੀਤ ਮੀਮਸਾ, ਦੇਵੀ ਸਰੂਪ ਮੀਮਸਾ, ਪਰਮਜੀਤ ਦਰਦੀ ਅਤੇ ਕੁਲਜੀਤ ਧਵਨ ਦੇ ਨਾਂ ਵਰਨਣ ਯੋਗ ਹਨ।ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੇ ਪ੍ਰਧਾਨਗੀ ਮੰਡਲ ਅਧੀਨ ਹੋਈ, ਇਸ ਸਾਹਿੱਤਕ ਇਕੱਤਰਤਾ ਦੀ ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਵਿੰਦਰ ਲੋਟੇ ਨੇ ਬਾਖ਼ੂਬੀ ਨਿਭਾਈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …