ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ) – ਸਹੋਦਯਾ ਸਕੂਲ ਕੰਪੈਲਕਸ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਇੱਕ
ਸਨਮਾਨ ਸਮਾਰੋਹ ਦੌਰਾਨ ਸੀ.ਬੀ.ਐਸ.ਈ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦਿਆ ਦੇ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ‘ਸਹੋਦਯਾ ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਜਿੰਨਾਂ ਵਿੱਚ ਸੇਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਦੀ ਸ਼੍ਰੀਮਤੀ ਅਮਨਦੀਪ ਹਾਂਡਾ ਵੀ ਸ਼ਾਮਲ ਹੈ।ਸ਼੍ਰੀਮਤੀ ਹਾਂਡਾ ਨੂੰ ਕ੍ਰਿਆਸ਼ੀਲ ਗਤੀਵਿਧੀਆਂ ਅਤੇ ਬੱਚਿਆਂ ਦੀ ਆਨਲਾਈਨ ਪੜਾਈ ਦੇ ਖੇਤਰ ਵਿੱਚ ਮਹੱਤਵਪੂਨ ਕੰਮ ਲਈ ਇਹ ਸਨਮਾਨ ਸਹੋਦਯਾ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਵਲੋਂ ਦਿੱਤਾ ਗਿਆ।
ਇਹ ਸਨਮਾਨ ਮਿਲਣ ‘ਤੇ ਸੇਕਰਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਜਸਜੀਨ ਕੌਰ ਅਤੇ ਨਵੀਨ ਭਾਸਕਰ ਨੇ ਸ਼੍ਰੀਮਤੀ ਅਮਨਦੀਪ ਹਾਂਡਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media