Tuesday, June 23, 2026

ਪੱਤਰਕਾਰ ਗੁਰਨਾਮ ਸਿੰਘ ਬੁੱਟਰ ਨੂੰ ਸਦਮਾ ਸੱਸ ਮਾਤਾ ਮਨਜੀਤ ਕੌਰ ਦਾ ਦਿਹਾਂਤ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਸੁਲਤਾਨਵਿੰਡ ਪਿੰਡ ਤੋਂ ਪੰਜਾਬੀ ਅਖਬਾਰ ਅਜੀਤ ਦੇ ਪ੍ਰਤੀਨਿਧ ਗੁਰਨਾਮ ਸਿੰਘ ਬੁੱਟਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਸੱਸ ਮਾਤਾ ਮਨਜੀਤ ਕੌਰ (ਧਰਮ ਪਤਨੀ ਸਵ. ਅਮਰਜੀਤ ਸਿੰਘ ਨਿਸ਼ਾਨ ਸਾਹਿਬ ਵਾਲੇ) ਦਾ ਦਿਹਾਂਤ ਹੋ ਗਿਆ।ਮਾਤਾ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕਰ ਦਿੱਤਾ ਗਿਆ।ਮਾਤਾ ਜੀ ਦੀ ਚਿਖਾ ਨੂੰ ਅਗਨੀ ਉਨਾਂ ਦੇ ਵੱਡੇ ਸਪੁੱਤਰ ਸੁਖਵਿੰਦਰ ਸਿੰਘ ਨੇ ਦਿਖਾਈ।ਇਸ ਸਮੇਂ ਹਾਜ਼ਰ ਸਾਕ ਸਬੰਧੀਆਂ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …