ਜਲੰਧਰ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਵਜਰਾ ਕੋਰ ਵਲੋਂ ਅੱਜ ਵਿਜੇ ਦਿਵਸ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਉਸ ਸੁਨਹਿਰੀ ਪਲ ਦੀ ਯਾਦ ਵਿੱਚ
ਮਨਾਇਆ ਗਿਆ, ਜੋ ਕਿ 1971 ਦੀ ਜੰਗ ਵਿੱਚ ਪਾਕਿਸਤਾਨ ‘ਤੇ ਇੱਕ ਇਤਿਹਾਸਕ ਜਿੱਤ ਵਜੋਂ ਆਇਆ ਸੀ।
ਵਾਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੀ ਬੰਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ ਅਤੇ ਵਜਰਾ ਕੋਰ ਦੇ ਜਲੰਧਰ ਮਿਲਟਰੀ ਸਟੇਸ਼ਨ ਵਿਖੇ ਸੇਵਾ ਨਿਭਾਉਣ ਵਾਲੇ ਜਵਾਨਾਂ ਨੇ ਵਜਰਾ ਸ਼ੌਰਿਆ ਸਥਲ ਅਤੇ ਹੋਰ ਸਟੇਸ਼ਨਾਂ `ਤੇ ਹੋਏ ਵਿਜੇ ਦਿਵਸ ਸਮਾਰੋਹਾਂ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਪਾਕਿਸਤਾਨ ‘ਤੇ ਇਹ ਇਤਿਹਾਸਕ ਜਿੱਤ ਭਾਰਤੀ ਫੌਜਾਂ ਦੀ ਅਟੱਲ ਹਿੰਮਤ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਹ ਯੁੱਧ ਪੂਰਬੀ ਪਾਕਿਸਤਾਨ ਦੇ ਲੋਕਾਂ ਦੀ ਮੁਕਤੀ ਦੇ ਇੱਕ ਮਹਾਨ ਟੀਚੇ ਨੂੰ ਪ੍ਰਾਪਤ ਕਰਨ ਲਈ, ਭਾਰਤੀ ਫੌਜ ਦੁਆਰਾ ਨਿਰਸਵਾਰਥ, ਲੜਿਆ ਗਿਆ ਸੀ।ਮਾਣ ਨਾਲ “ਡਿਫੈਂਡਰਸ ਆਫ਼ ਪੰਜਾਬ” ਵਜੋਂ ਜਾਣੇ ਜਾਂਦੇ ਵਜਰਾ ਕੋਰ ਨੇ ਰਣਨੀਤਕ ਮਹੱਤਵ ਵਾਲੀ ਪੱਛਮੀ ਸਰਹੱਦ `ਤੇ ਪੂਰੇ ਜੋਸ਼ ਅਤੇ ਬਹਾਦਰੀ ਨਾਲ ਆਪਣੇ ਟੀਚੇ ਪ੍ਰਾਪਤ ਕੀਤੇ ਅਤੇ ਦੁਸ਼ਮਣ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ
ਯੁੱਧ ਦੇ ਦੌਰਾਨ, ਵਜਰਾ ਕੋਰ ਨੇ ਡੇਰਾ ਬਾਬਾ ਨਾਨਕ, ਬੁਰਜ ਫਤਿਹਪੁਰ ਅਤੇ ਸਹਿਜਰਾ ਵਿੱਚ ਹੋਈ ਲੜਾਈ ਦੌਰਾਨ ਦੁਸ਼ਮਣ ਨੂੰ ਹਰਾ ਕੇ ਪਿੱਛੇ ਧੱਕ ਦਿੱਤਾ।ਦੇਸ਼ ਪ੍ਰਤੀ ਨਿਰਸੁਆਰਥ ਸੇਵਾ ਅਤੇ ਅਟੱਲ ਹਿੰਮਤ ਲਈ, ਵਜਰਾ ਕੋਰ ਦੇ ਜਾਂਬਾਜ਼ਾਂ ਨੂੰ 9 ਮਹਾਵੀਰ ਚੱਕਰ, 50 ਵੀਰ ਚੱਕਰ ਅਤੇ ਹੋਰ ਕਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media