Friday, August 28, 2026

‘ਸਾਹਿਤਕਾਰੋਂ ਕਾ ਮੰਚ’ ਵਲੋਂ ਆਨਲਾਈਨ ਯੂ ਟਿਊਬ ਪ੍ਰਤੀਯੋਗਿਤਾ ਆਯੋਜਿਤ

ਧੂਰੀ, 16 ਦਸੰਬਰ (ਪ੍ਰਵੀਨ ਗਰਗ) – “ਸਾਹਿਤਕਾਰੋਂ ਕਾ ਮੰਚ” ਵਲੋਂ ਨਿਰਮਾਣਕਰਤਾ ਰਮਨਦੀਪ ਕੌਰ (ਹਰਸਰ ਜਾਈ) ਅਤੇ ਸਹਿ ਨਿਰਮਾਣਕਰਤਾ ਆਭਾ ਚੌਹਾਨ ਦੀ ਅਗਵਾਈ ਹੇਠ ਆਨਲਾਈਨ ਯੂ ਟਿਊਬ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਵੱਖ-ਵੱਖ ਸਥਾਨਾਂ ਤੋਂ ਇਕਜੋਤ ਸਿੰਘ (ਲੁਧਿਆਣਾ), ਕਿਰਨਜੀਤ ਕੌਰ (ਮੋਗਾ), ਸੁਰਿੰਦਰ ਨਿਮਾਣਾ (ਬਰਨਾਲਾ), ਸਿਮਰਨਜੀਤ ਕੌਰ (ਪਟਿਆਲਾ), ਬੂਟਾ ਸਿੰਘ ਕਾਹਨੇਕੇ (ਬਰਨਾਲਾ), ਸੁਸ਼ਮਾ ਸੱਭਰਵਾਲ (ਪਟਿਆਲਾ), ਜਯੋਤੀ ਅਗਰਵਾਲ (ਕਲਕੱਤਾ), ਰੀਨਾ ਸਿਨ੍ਹਾ (ਝਾਰਖੰਡ), ਅਭਿਸ਼ੇਕ ਜੈਨ (ਦਾਮੋਦਰ), ਸ਼ਰਧਾ ਮਿੱਤਲ (ਪੰਚਕੂਲਾ), ਮੰਜੂ ਰਾਏ ਸ਼ਰਮਾ (ਮੁੰਬਈ) ਆਦਿ ਨੇ ਭਾਗ ਲਿਆ।ਇਹਨਾਂ ਪ੍ਰਤੀਭਾਗੀਆਂ ਨੇ ਆਪਣੀਆਂ ਰਚਨਾਵਾਂ ਨੂੰ ਵੀਡਿਓ ਰਾਹੀਂ ਪੇਸ਼ ਕਰਕੇ ਆਪਣੀ ਲੇਖਣੀ ਨਾਲ਼ ਸਭ ਨੂੰ ਰੂਬਰੂ ਕਰਵਾਇਆ।ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ “ਸਰਵਉੱਤਮ ਕਲਮ” ਦਾ ਖਿਤਾਬ ਸਿਮਰਨਜੀਤ ਕੌਰ ਅਤੇ ਬੂਟਾ ਸਿੰਘ ਕਾਹਨੇਕੇ ਨੇ ਆਪਣੇ ਨਾਮ ਕੀਤਾ।ਜੇਤੂਆਂ ਨੂੰ “ਸਾਹਿਤਕਾਰੋ ਕਾ ਮੰਚ” ਵਲੋਂ ਪ੍ਰਮਾਣ ਪੱਤਰ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …