Tuesday, March 31, 2026

ਸਿਹਤਮੰਦ ਸਮਾਜ ਨਾਲ ਹੀ ਹੋ ਸਕਦੀ ਹੈ ਵਿਕਸਤ ਰਾਸ਼ਟਰ ਦੀ ਸਿਰਜਣਾ – ਕੋਮਲ ਮਿੱਤਲ

ਕੜਾਕੇ ਦੀ ਠੰਡ ਦੇ ਬਾਵਜ਼ੂਦ ਸਾਈਕਲਸਟਾਂ ਨੇ ਫਿਟ ਇੰਡੀਆ ਸਾਈਕਲੋਥਨ ‘ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ/ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਫਿੱਟ ਇੰਡੀਆ ਸਾਈਕਲੋਥੋਨ ਦਾ ਆਯੋਜਨ ਇਸ ਐਤਵਾਰ ਨੂੰ ਕੀਤਾ ਗਿਆ।ਜਿਸ ਵਿੱਚ ਅੰਮ੍ਰਿਤਸਰ ਬਾਈ-ਸਾਈਕਲ ਗਰੁੱਪ, ਸਿਟੀ ਆਨ ਪੈਡਲਜ਼, ਅੰਮ੍ਰਿਤਸਰ ਰਨਰਜ਼ (ਵਾਰ), ਬਿੰਦਾਸ ਅੰਮ੍ਰਿਤਸਰ ਸਾਈਕਲ ਗਰੁੱਪ ਅਤੇ 70 ਤੋਂ ਵੱਧ ਸਾਈਕਲਸਟਾਂ ਨੇ ਹਿੱਸਾ ਲਿਆ।ਸਾਈਕਲੋਥਨ ਦੀ ਸ਼ੁਰੂਆਤ ਐਤਵਾਰ ਸਵੇਰੇ 7.30 ਵਜੇ ਰਣਜੀਤ ਐਵੀਨਿਊ ਬੀ-ਬਲਾਕ ਮਾਰਕੀਟ ਵਿੱਚ ਨਗਰ ਨਿਗਮ ਕਮਿਸ਼ਨਰ ਅਤੇ ਸਮਾਰਟ ਸਿਟੀ ਸੀ.ਈ.ਓ ਕੋਮਲ ਮਿੱਤਲ ਵਲੋਂ ਹਰੀ ਝੰਡੀ ਦੇ ਕੇ ਕੀਤੀ ਗਈ।ਰਣਜੀਤ ਐਵਞਨਿਊ ਤੋਂ ਸ਼ੁਰੂ ਹੋ ਕੇ, ਇਹ 16 ਕਿਲੋਮੀਟਰ ਲੰਬਾ ਸਾਈਕਲੋਥਨ ਟ੍ਰਿਲਿਅਮ ਮਾਲ ਤੋਂ ਸਰਕੂਲਰ ਰੋਡ ਹੁੰਦੇ ਹੋਏ ਫੋਰ.ਐਸ.ਚੌਕ, ਉਥੋਂ ਬਟਾਲਾ ਰੋਡ ਤੋਂ ਸੈਲੀਬ੍ਰੇਸ਼ਨ ਮਾਲ ਅਤੇ ਫਿਰ ਬਟਾਲਾ ਰੋਡ ਤੋਂ ਵੇਰਕਾ ਚੌਕ ਤੋਂ ਯੂ-ਟਰਨ ਲੈ ਕੇ ਮਾਲ ਰੋਡ ਹੁੰਦੇ ਹੋਏ ਕਚਹਿਰੀ ਚੋਂਕ ਤੋਂ ਵਾਪਿਸ ਰਣਜੀਤ ਐਵੀਨਿਉ ਬੀ-ਬਲਾਕ ਮਾਰਕੀਟ ‘ਚ ਖ਼ਤਮ ਹੋਇਆ।
               ਕੋਮਲ ਮਿੱਤਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਲੋਕਾਂ ‘ਚ ਸਿਹਤ ਪ੍ਰਤੀ ਜਾਗਰੂਕਤਾ ਪ੍ਰਤੀ ਕਾਫ਼ੀ ਵਾਧਾ ਹੋਇਆ ਹੈ।ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਫਿਟ ਇੰਡੀਆ ਮੁਹਿੰਮ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਹ ਸਾਈਕਲੋਥਨ ਦਾ ਆਯੋਜਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਈਕਲਿੰਗ ਤੋਂ ਇਲਾਵਾ ਯੋਗਾ, ਕਸਰਤ, ਸਵੇਰ ਦੀ ਸੈਰ ਅਤੇ ਹੋਰ ਤਰੀਕਿਆਂ ਨਾਲ ਵੀ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
             ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ, ਸਮਾਰਟ ਸਿਟੀ ਮਿਸ਼ਨ ਤਹਿਤ ਰਣਜੀਤ ਐਵੀਨਿਉ ਵਿਖੇ 2.6 ਕਿਲੋਮੀਟਰ ਦਾ ਸਾਈਕਲ ਟਰੈਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਲ ਸਿਟੀ ਦੇ ਬਾਹਰ ਸਮਾਰਟ ਰੋਡ ਵਜੋਂ ਵਿਕਸਤ ਕੀਤੀ ਜਾ ਰਹੀ ਆਉਟਰ ਸਰਕੂਲਰ ਰੋਡ `ਤੇ 7.6 ਕਿਲੋਮੀਟਰ ਦਾ ਸਾਈਕਲ ਟਰੈਕ ਬਣਾਇਆ ਜਾ ਰਿਹਾ ਹੈ।
             ਅੰਮ੍ਰਿਤਸਰ ਬਾਈ ਸਾਈਕਲ ਗਰੁੱਪ ਦੇ ਸਕੱਤਰ ਡਾ: ਗੁਰਿੰਦਰ ਸਿੰਘ ਨੇ ਕਿਹਾ ਕਿ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਵੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਟ੍ਰਿਲੀਅਮ ਮਾਲ ਨੇੜੇ ਸਾਈਕਲ ਟਰੈਕ ਵਰਗੀਆਂ ਸਹੂਲਤਾਂ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਧੇਰੇ ਲੋਕ ਸਾਈਕਲਿੰਗ ਲਈ ਪ੍ਰੇਰਿਤ ਹੋ ਸਕਣ ।
             ਇਸ ਮੌਕੇ ਨਗਰ ਨਿਗਮ ਦੇ ਐਕਸਸੀਅਨ ਸੰਦੀਪ ਸਿੰਘ, ਐਸ.ਡੀ.ਓ ਐਸ.ਐਸ ਮੱਲ੍ਹੀ ਆਦਿ ਵੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …