Thursday, August 27, 2026

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ 16ਵੇਂ ਜੀਅ ਦਇਆ ਪ੍ਰਵਾਨ ਸਲਾਨਾ ਸਮਾਗਮ ਸੰਪੂਰਨ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਅਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ 150 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਤਰਨ ਤਾਰਨ ਰੋਡ ਵਿਖੇ 16ਵੇਂ ਜੀਅ ਦਇਆ ਪ੍ਰਵਾਨ ਸਲਾਨਾ ਸਮਾਗਮ ਦੀ ਸੰਪੂਰਨਤਾ ਭਾਈ ਗੁਰਇਕਬਾਲ ਸਿੰਘ ਤੇ ਭਾਈ ਸਾਹਿਬ ਹਰਵਿੰਦਰਪਾਲ ਸਿੰਘ ਲਿਟਲ ਵਲੋਂ ਕੀਤੀ ਗਈ।ਭਾਈ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਚਾਹਤ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 150 ਸਹਿਜ਼ ਪਾਠਾਂ ਦੀ ਅਰੰਭਤਾ 11 ਨਵੰਬਰ ਤੋਂ 19 ਦਸੰਬਰ ਤੱਕ 40 ਦਿਨਾਂ ਦੀ ਲੜੀ ਤਹਿਤ ਹੋਈ ਸੀ।150 ਪਾਠਾਂ ਦੀ ਸੰਪੂਰਤਾ 19 ਦਸੰਬਰ ਨੂੰ ਹੋਈ ਹੈ।ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਅਤੇ ਸੰਤ ਮਹਾਪੁਰਸ਼, ਸਿੰਘ ਸਾਹਿਬ ਅਤੇ ਕਥਾ ਵਾਚਕ ਤੇ ਕੀਰਤਨੀਆਂ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਜੋੜਿਆ।
                ਇਸ ਮੌਕੇ ਸਿੰਘ ਸਾਹਿਬ ਬਲਵਿੰਦਰ ਸਿੰਘ, ਸਿੰਘ ਸਾਹਿਬ ਗੁਰਵਿੰਦਰ ਸਿੰਘ, ਸਿੰਘ ਸਾਹਿਬ ਜਸਵਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਗੁਰਪਾਲ ਸਿੰਘ ਉਸਤਾਦ ਜੀ, ਬੀਬੀ ਪਰਮਜੀਤ ਕੌਰ, ਬੀਬੀ ਹਰਵੀਨ ਕੌਰ, ਪਰਮਜੀਤ ਸਿੰਘ ਮੈਨੇਜਰ, ਭਾਈ ਸਤਵਿੰਦਰ ਸਿੰਘ ਕਾਲੂ, ਭਾਈ ਹਰਿੰਦਰ ਸਿੰਘ ਗੋਲਡੀ, ਭਾਈ ਮਨਦੀਪ ਸਿੰਘ ਕਾਲੂ, ਭਾਈ ਦਲਬੀਰ ਸਿੰਘ, ਭਾਈ ਦਵਿੰਦਰ ਸਿੰਘ ਲਾਟੀ, ਸਰਿੰਦਰ ਸਿੰਘ ਰਿੰਕੂ, ਭੁਪਿੰਦਰ ਸਿੰਘ ਰਾਜੂ ਅਤੇ ਹੋਰ ਮੈਂਬਰ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …