Sunday, March 29, 2026

ਐਸ.ਡੀ.ਐਮ ਬਾਜਵਾ ਵਲੋਂ ਟਰੈਫਿਕ ਟਰੈਕ ਵਿਖੇ ਕੰਮਕਾਜ਼ ਦੀ ਅਚਨਚੇਤੀ ਜਾਂਚ

ਕਪੂਰਥਲਾ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਕਪੂਰਥਲਾ ਵਿਖੇ ਟਰੈਫਿਕ ਟਰੈਕ ਵਿਖੇ ਕੰਮ ਕਾਜ ਦੀ ਅਚਨਚੇਤ ਜਾਂਚ ਕੀਤੀ ਗਈ ਤੇ ਟਰੈਕ ਉਪਰ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਤਾੜਨਾ ਕੀਤੀ ਕਿ ਲੋਕਾਂ ਦੇ ਕੰਮਕਾਜ ਵਿਚ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
                 ਅਚਾਨਕ ਟਰੈਕ ’ਤੇ ਪਹੁੰਚ ਕੇ ਬਾਜਵਾ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਬਕਾਇਆ ਕੇਸਾਂ ਦਾ ਜਾਇਜ਼ਾ ਲਿਆ ਗਿਆ ਤੇ ਕਿਹਾ ਕਿ ਯੋਗ ਬਿਨੈਕਾਰਾਂ ਨੂੰ ਤੁਰੰਤ ਲਾਇਸੈਂਸ ਜਾਰੀ ਕੀਤੇ ਜਾਣ।ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਬੈਠਣ ਤੇ ਹੋਰ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਉਨਾਂ ਕਿਹਾ ਕਿ ਟਰੈਕ ਵਿਖੇ ਕੰਮਕਾਜ ਕਰਵਾਉਣ ਆਏ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ ਅਤੇ ਬਜੁਰਗਾਂ, ਔਰਤਾਂ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ।ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਟਰੈਕ ਵਿਖੇ ਕੰਮ ਕਾਜ ਨੂੰ ਸੁਚਾਰੂ ਤਰੀਕੇ ਨਾਲ ਚਾਲੂ ਰੱਖਣ ਲਈ ਉਹ ਖੁੱਦ ਟਰੈਕ ਦੇ ਕੰਮਕਾਜ ਦੀ ਹਰ ਪੰਦਰਵਾੜੇ ਨਿਗਰਾਨੀ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …