Friday, September 18, 2026

ਮਜ਼ਦੂਰ ਮੁਕਤੀ ਮੋਰਚਾ ਆਗੂ ਨੇ ਗ਼ਰੀਬ ਪਰਿਵਾਰ ਦਾ ਕੱਟਿਆ ਬਿਜਲੀ ਕੁਨੈਕਸ਼ਨ ਮੁੜ ਜੋੜਿਆ

ਸੰਗਰੂਰ, 23 ਦਸੰਬਰ (ਜਗਸੀਰ ਲੌਂਗੋਵਾਲ ) – ਨਾਭਾ ਵਿਖੇ ਬਿਜਲੀ ਵਿਭਾਗ ਵਲੋਂ ਜਿਆਦਾ ਬਿੱਲ ਭੇਜਣ ਦੇ ਬਾਵਜ਼ੂਦ 9000/- ਰੁਪਏ ਜਮਾਂ ਕਰਵਾ ਦੇਣ ‘ਤੇ ਵੀ ਗਰੀਬ ਪਰਿਵਾਰ ਦੀ ਬਿਜਲੀ ਸਪਲਾਈ ਕੱਟ ਦਿਤੀ ਗਈ ਸੀ।ਜਿਸ ਨੂੰ ਮਜ਼ਦੂਰ ਮੁਕਤੀ ਮੋਰਚਾ ਦੀ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਦੁਬਾਰਾ ਜੋੜ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਫੋਨ ਕਰਕੇ ਇਕ ਪਰਿਵਾਰ ਨਾਲ ਸਬੰਧਤ ਗ਼ਰੀਬ ਵਿਅਕਤੀ ਚਮਕੌਰ ਸਿੰਘ ਨੇ ਬਿਜਲੀ ਸਪਲਾਈ ਕੱਟਣ ਸਬੰਧੀ ਦੱਸਿਆ ਤਾਂ ਉਨਾਂ ਵਲੋਂ ਆਪਣੀ ਜਥੇਬੰਦਕ ਟੀਮ ਦੀ ਹਾਜ਼ਰੀ ‘ਚ ਇਹ ਬਿਜਲੀ ਕੁਨੈਕਸ਼ਨ ਦੁਬਾਰਾ ਜੋੜਿਆ ਗਿਆ ਹੈ ।
                  ਇਸ ਮੌਕੇ ਗੁਰਪ੍ਰੀਤ ਕੌਰ, ਜਸਵੀਰ ਕੌਰ, ਸਤਿਆ, ਅਮਨਦੀਪ ਕੌਰ, ਗੁਰਧਿਆਨ ਸਿੰਘ, ਵਰਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …