Saturday, March 28, 2026

ਪਿੰਡਾਂ ਅਤੇ ਸ਼ਹਿਰਾਂ ‘ਚ ਯੂ.ਡੀ.ਆਈ.ਡੀ ਕਾਰਡ ਬਣਾਉਣ ਦੀ ਮੁਹਿੰਮ ਜਾਰੀ- ਡਿਪਟੀ ਕਮਿਸ਼ਨਰ

ਪਠਾਨਕੋਟ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰ ਵਲੋਂ ਕੀਤੇ ਜਾ ਰਹੇ ਵੱਖਰੇ ਉਪਰਾਲੇ ਤਹਿਤ ਅਧਾਰ ਕਾਰਡ ਵਾਂਗ ਹੀ ਯੂਨੀਕ ਡਿਸਅਬਿਲਟੀ ਪਛਾਣ ਪੱਤਰ ਬਣਾਏ ਜਾ ਰਹੇ ਹਨ ਅਤੇ ਜਿਸ ਤਹਿਤ ਯੂ.ਡੀ.ਆਈ.ਡੀ ਕਾਰਡ ਵੰਡਣ ਦੀ ਵੀ ਪ੍ਰਕਿਰਿਆ ਆਰੰਭ ਕੀਤੀ ਗਈ ਹੈ।ਇਹ ਕਾਰਡ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੰਡੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਅਪਣੇ ਦਫਤਰ ਵਿਖੇ ਸਬੰਧਤ ਵਿਭਾਗਾਂ ਨਾਲ ਰੀਵਿਓ ਮੀਟਿੰਗ ਕਰਨ ਮਗਰੋਂ
ਦੱਸਿਆ ਕਿ ਇਹਨਾਂ ਕਾਰਡਾਂਦੇ ਤਹਿਤ ਜਿਹਨਾਂ ਦਿਵਿਆਂਗ ਵਿਅਕਤੀਆ ਕੋਲ ਪਹਿਲਾਂ ਤੋਂ ਹੀ ਡਿਸਅਬਿਲਟੀ ਸਰਟੀਫਿਕੇਟ ਹਨ।ਉਹਨਾਂ ਸਰਟਿਫਿਕੇਟਾਂ ਨੂੰ ਇੱਕ ਨਵੇਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਜੋ ਪਹਿਲਾਂ ਬਣੇ ਸਰਟੀਫਿਕੇਟਾਂ ਨੂੰ ਭਾਰਤ ਸਰਕਾਰ ਦੇ ਪੋਰਟਲ ‘ਤੇ ਦਰਜ਼ ਕੀਤਾ ਜਾ ਸਕੇ।ਹੁਣ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਯੂ.ਡੀ.ਆਈ.ਡੀ ਪੋਰਟਲ ਤੇ ਆਰੰਭ ਹੋ ਚੁੱਕੀ ਹੈ ਜਿਸ ਤਹਿਤ ਕੋਈ ਵੀ ਦਿਵਿਆਂਗ ਵਿਅਕਤੀ ਨਵਾਂ ਸਰਟੀਫਿਕੇਟ ਬਣਾਉਣ ਲਈ ਘਰ ਜਾਂ ਕਿਸੇ ਨੇੜੇ ਦੇ ਸੁਵਿਧਾ ਸੈਂਟਰ ਤੋਂ http://www.swavlambancard.gov.in/>  ‘ਤੇ ਅਪਲਾਈ ਕਰ ਸਕਦਾ ਹੈ।
                ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਨਵੇਂ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨਾਲ ਦਿਵਿਆਂਗਤਾ ਸਰਟੀਫਿਕੇਟ ਦੀ ਵੈਲਡਿਟੀ ਪੂਰੇ ਭਾਰਤ ਵਿੱਚ ਹੋ ਜਾਵੇਗੀ ਅਤੇ ਜੇਕਰ ਕੋਈ ਵਿਅਕਤੀ ਭਵਿੱਖ ਵਿੱਚ ਆਪਣਾ ਸਰਟੀਫਿਕੇਟ ਗੁੰਮ ਕਰ ਲੈਂਦਾ ਹੈ ਤਾਂ ਉਸ ਨੂੰ ਦੁਬਾਰਾ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਸਗੋਂ ਉਹ ਆਪਣਾ ਪੁਰਾਣਾ ਸਰਟੀਫਿਕੇਟ  http://www.swavlambancard.gov.in  ਤੋਂ ਪ੍ਰਾਪਤ ਕਰ ਸਕਦਾ ਹੈ।ਪਠਾਨਕੋਟ ਜ਼ਿਲ੍ਹੇ ਵਿੱਚ ਲਗਤਾਰ ਕਾਰਡ ਬਣਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਦਿਵਿਆਂਗ ਆਪਣਾ ਨਵਾਂ ਸਰਟੀਫਿਕੇਟ ਬਣਾਉਣ ਲਈ ਅਤੇ ਪਹਿਲਾਂ ਤੋਂ ਬਣੇ ਸਰਟੀਫਿਕੇਟ ਦਾ ਨਵੀਨੀਕਰਨ ਕਰਨ ਲਈ ਆਧਾਰ ਕਾਰਡ ਜਾਂ ਵੋਟਰ ਕਾਰਡ ਅਤੇ 2 ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਪਣੇ ਪਿੰਡ ਦੀ ਆਂਗਣਵਾੜੀ ਵਰਕਰ ਨਾਲ ਤਾਲਮੇਲ ਕਰਕੇ ਆਪਣਾ ਸਰਟੀਫਿਕੇਟ/ਯੂ.ਡੀ.ਆਈ.ਡੀ ਬਣਾਉਣ ਤਾਂ ਜੋ ਭਾਰਤ ਸਰਕਾਰ ਦੁਆਰਾ ਮਿਥੇ ਗਏ ਟੀਚੇ ਅਨੁਸਾਰ ਹਰ ਇੱਕ ਦਿਵਿਆਂਗ ਵਿਅਕਤੀ ਨੂੰ ਪੂਰੇ ਭਾਰਤ ਵਿੱਚ ਇੱਕ ਹੀ ਪਹਿਚਾਣ ਪੱਤਰ ਦੇ ਨਾਲ ਪਹਿਚਾਣਿਆ ਜਾ ਸਕੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …