ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਗਾਰਡਨ ਇਨਕਲੇਵ ਜੀ.ਟੀ ਰੋਡ ਵਾਸੀਆਂ ਵਲੋਂ ਦਿੱਤੇ ਗਏ
ਸੱਦੇ ‘ਤੇ ਕਲੋਨੀ ਦਾ ਦੌਰਾ ਕੀਤਾ ਗਿਆ।ਉਨਾਂ ਨੇ ਇਸ ਸਮੇਂ ਲੋਕਾਂ ਨੂੰ ਦਰਪੇਸ਼ ਮਸ਼ਕਲਾਂ ਸੁਣੀਆਂ ਅਤੇ ਕਲੌਨੀ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਗਾਰਡਨ ਇਨਕਲੇਵ ਚਾਹੇ ਸ਼ਹਿਰ ਦੇ ਬਾਹਰਵਾਰ ਹੈ, ਪਰ ਲੋਕਾਂ ਨੂੰ ਮੁਢਲੀਆਂ ਸੁੱਖ ਸਹੁਲਤਾਂ ਪਹੁੰਚਾਉਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ।ਮੇਅਰ ਵਲੋਂ ਦੀਦਾਰ ਸਿੰਘ, ਸ਼ਮਿੰਦਰ ਸਿੰਘ ਗਿੱਲ ਅਤੇ ਰਣਜੋਧ ਸਿੰਘ ਦੇ ਉਪਰਾਲੇ ਸਦਕਾ ਜਰੂਰਤਮੰਦਾਂ ਨੂੰ 300 ਸਵੈਟਰ ਵੀ ਵੰਡੇ ਗਏ।ਇਲਾਕਾ ਵਾਸੀਆਂ ਵਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕੌਂਸਲਰ ਰਾਜੇਸ਼ ਮਦਾਨ ਅਤੇ ਸੋਰਭ ਮਿੱਠੂ ਮਦਾਨ ਵੀ ਮੌਜ਼ੂਦ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media