Wednesday, February 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਸ਼ੁਰੂ

PPN27101414
ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਇਸ 4-ਦਿਨਾਂ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 30 ਅਕਤੂਬਰ ਤਕ ਚੱਲੇਗਾ।
ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮ੍ਹਾਂ ਰੌਸ਼ਨ ਕਰਕੇ ਕੀਤਾ। ਸੈਂਟਰਲ ਇੰਡਸਟ੍ਰੀਅਲ ਸਿਕਿਊਰਟੀ ਫੋਰਸ (ਸੀ.ਆਈ.ਐਸ.ਐਫ.) ਦੇ ਆਈ.ਜੀ., ਡਾ. ਸਵਰਾਜਬੀਰ ਸਿੰਘ ਆਈ.ਪੀ.ਐਸ. ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਹੀ ਇਨਸਾਨ ਨੂੰ ਮੁਸ਼ਕਿਲਾਂ ਨਾਲ ਲੜਨਾ ਸਿਖਾਉਂਦੀ ਹੈ।
ਪ੍ਰੋ. ਬਰਾੜ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਜੀਵਨ ਵਿਚ ਜਿੰਨਾ ਹੋ ਸਕੇ ਚੰਗੇ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਠੀਕ ਅਤੇ ਸਖਤ ਮਿਹਨਤ ਸਫਲਤਾ ਦੀ ਮੰਜ਼ਿਲ ਵਿਚ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਭਿਆਚਾਰਕ ਖੇਤਰ ਵਿਚ ਯੂਨੀਵਰਸਿਟੀ ਜੋ ਉਪਲਬਧੀਆਂ ਪ੍ਰਾਪਤ ਕਰਦੀ ਹੈ ਉਹ ਵਿਦਿਆਰਥੀਆਂ, ਅਧਿਆਪਕਾਂ, ਪ੍ਰਿੰਸੀਪਲ ਅਤੇ ਯੁਵਕ ਭਲਾਈ ਵਿਭਾਗ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਦੌਰਾਨ ਨਿਰਪੱਖ ਜੱਜਮੈਂਟ ਨੂੰ ਯਕੀਨੀ ਬਣਾਇਆ ਜਾਵੇ।
ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯੂਨੀਵਰਸਿਟੀ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਮੇਲੇ ਦੀ ਸ਼ੁਰੂਆਤ ਭੰਗੜੇ ਨਾਲ ਹੋਈ ਇਸ ਉਪਰੰਤ, ਸਮੂਹ ਗਾਇਨ (ਭਾਰਤੀ), ਪਹਿਰਾਵਾ ਪ੍ਰਦਰਸ਼ਨੀ, ਮਾਈਮ, ਮਮਿੱਕਰੀ, ਗਰੁੱਪ ਸ਼ਬਦ/ਭਜਨ, ਵਾਰ ਗਾਇਨ, ਕਵਿਸ਼ਰੀ, ਫਾਈਨ ਆਰਟਸ ਦੇ ਮੁਕਾਬਲੇ ਹੋਏ । 28 ਅਕਤੂਬਰ ਨੂੰ ਇਕਾਂਗੀ, ਕਲਾਸੀਕਲ ਡਾਂਸ, ਲੋਕ ਸਾਜ਼, ਲੋਕ ਗੀਤ, ਗੀਤ/ਗਜ਼ਲ, ਕਲਾਸੀਕਲ ਇੰਸ. ਪਰਕਸ਼ਨ, ਕਿਊਜ਼ ਪ੍ਰੀਲਿਮਨਰੀ, ਰੰਗੋਲੀ ਤੇ ਫੁਲਕਕਾਰੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 29 ਅਕਤੂਬਰ ਨੂੰ ਇਕਾਂਗੀ, ਸਕਿੱਟ, ਸਮੂਹ ਡਾਂਸ, ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਸਮੂਹ ਗਾਇਨ ਪੱਛਮੀ, ਐਲੋਕਿਊਸ਼ਨ, ਪੋਈਟੀਕਲ ਸਿੰਪੋਜ਼ੀਅਮ ਅਤੇ ਡੀਬੇਟ ਦੇ ਮੁਕਾਬਲੇ ਕਰਵਾਏ ਜਾਣਗੇ।
ਮੇਲੇ ਦੇ ਅੰਤਿਮ ਦਿਨ 30 ਅਕਤੂਬਰ ਨੂੰ ਗਿੱਧਾ ਤੇ ਵੈਸਟਰਨ ਵੋਕਲ ਸੋਲੋ ਦੇ ਮੁਕਾਬਲਿਆਂ ਤੋਂ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।ਇਸ ਦਿਨ ਮੇਲੇ ਸਮਾਪਤੀ ਸਮਾਰੋਹ ਮੌਕੇ ਉਚੇਰੀ ਸਿਖਿਆ ਮੰਤਰੀ, ਪੰਜਾਬ, ਮਾਨਯੋਗ ਸz. ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਹੋਣਗੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply