Saturday, September 26, 2026

ਵਰਲਡ ਸਿਟੀਜ਼ ਫੋਰਮ ਲੰਡਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਲ ਕੇ ਸ਼ਹਿਰੀ ਵਾਤਾਵਰਣ ਨੂੰ ਕਰਨਗੇ ਸੁਖਾਲਾ

ਦੋਵਾਂ ਸੰਸਥਾਵਾਂ `ਚ ਸਮਝੌਤਾ ਹੋਇਆ ਸਹੀਬੰਦ
ਅੰਮ੍ਰਿਤਸਰ, 31 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿਟੀਜ਼ ਫੋਰਮ ਲੰਡਨ ਦੇ ਨਾਲ ਇਕ ਅਹਿਮ ਸਮਝੌਤਾ ਕਰਦੇ ਹੋਏ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ ਅਤੇ ਇਸ ਸਮਝੌਤੇ ਅਧੀਨ ਦੋਵਾਂ ਸੰਸਥਾਵਾਂ ਸ਼ਹਿਰੀ ਵਾਤਾਵਰਣ ਨੂੰ ਵਧੇਰੇ ਸੁਖਾਵਾਂ ਅਤੇ ਸਿਹਤਮੰਦ ਬਣਾਉਣ ਲਈ ਖੋਜ ਸਬੰਧੀ ਕਾਰਜ ਕਰਨ ਤੋਂ ਇਲਾਵਾ ਨਵੇਂ ਦ੍ਰਿਸ਼ਟੀਕੋਣ ਤੋਂ ਨਵੇਂ ਸੁਧਾਰ ਲਿਆਂਦੇ ਜਾਣਗੇ।ਇਹ ਸਮਝੌਤਾ ਸਹੀਬੰਦ ਕਰਨ ਸਮੇਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਇਸ ਮੌਕੇ ਇੰਡਸਟਰੀ ਲਿੰਕੇਜ ਦੇ ਡਾਇਰੈਕਟਰ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਡਾ. ਅਸ਼ਵਨੀ ਲੁਥਰਾ, ਹੈਲਥ ਸੈਂਟਰ ਇੰਚਾਰਜ, ਡਾ. ਪਵਨ ਸ਼ਰਮਾ ਇਸ ਮੌਕੇ ਹਾਜ਼ਰ ਸਨ।
                   ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਹੈਬੀਟੇਟ ਨੇ ਸਿਟੀਜ਼ ਫੋਰਮ, ਲੰਡਨ ਨਾਲ ਕੀਤੇ ਇਸ ਸਮਝੌਤੇ ਅਧੀਨ ਇਸ ਵਿਸ਼ੇ `ਤੇ ਤਕਨੀਕੀ ਅਤੇ ਖੋਜ ਆਧਾਰਤ ਕਾਰਜ ਕੀਤੇ ਜਾਣਗੇ ਅਤੇ ਸ਼ਹਿਰੀ ਨਿਵਾਸ ਨੂੰ ਦਰਪੇਸ਼ ਔਕੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਵਾਜਾਈ, ਆਵਾਸ, ਪੀਣ ਯੋਗ ਪਾਣੀ, ਪ੍ਰਦੂਸ਼ਣ ਅਤੇ ਸੈਨੀਟੇਸ਼ਨ ਸਬੰਧੀ ਚੁਣੌਤੀਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਸ ਸਬੰਧੀ ਦੋਵਾਂ ਅਦਾਰਿਆਂ ਵੱਲੋਂ ਵੱਖ ਵੱਖ ਵਰਕਸ਼ਾਪ, ਸੈਮੀਨਾਰ, ਕਾਨਫਰੰਸ ਅਤੇ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ।ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ਵੱਲੋਂ ਵਿਵਹਾਰਕ ਸਿਖਲਾਈ ਦੇਣ ਲਈ ਵਿਸ਼ੇਸ਼ ਆਦਾਨ ਪ੍ਰਦਾਨ ਪ੍ਰੋਗਰਾਮ ਕਰਵਾਏ ਜਾਣਗੇ।
                ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਆਸ ਪ੍ਰਗਟਾਈ ਕਿ ਇਹ ਸਮਝੌਤਾ ਦੋਵਾਂ ਮੁਲਕਾਂ ਲਈ ਲਾਹੇਵੰਦ ਹੋਵੇਗਾ ਅਤੇ ਸ਼ਹਿਰੀ ਜੀਵਨ ਸਬੰਧੀ ਵਿਦਿਆਰਥੀਆਂ ਨੂੰ ਖੋਜ ਦੇ ਅਵਸਰ ਪ੍ਰਾਪਤ ਹੋਣ ਤੋਂ ਇਲਾਵਾ ਦੋਵਾਂ ਮੁਲਕਾਂ ਦੇ ਸ਼ਹਿਰੀ ਸਭਿਆਚਾਰ ਨੂੰ ਜਾਨਣ ਦਾ ਮੌਕਾ ਵੀ ਮਿਲੇਗਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …