Thursday, August 27, 2026

ਜੀ.ਐਨ.ਡੀ.ਯੂ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

ਅੰਮ੍ਰਿਤਸਰ, 1 ਜਨਵਰੀ 2021 (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਕੌਰ ਅਤੇ ਸਕੱਤਰ ਰਜ਼ਨੀਸ਼ ਭਾਰਦਵਾਜ ਦੀ ਅਗਵਾਈ ਵਿੱਚ ਨਵੇਂ ਸਾਲ 2021 ਦਾ ਐਸੋਸੀਏਸ਼ਨ ਦਾ ਵਾਲ ਕੈਲੰਡਰ ਮਾਨਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਪਾਸੋਂ ਜਾਰੀ ਕਰਵਾਇਆ ਗਿਆ।
                 ਡੀਨ, ਵਿਦਿਅਕ ਮਾਮਲੇ ਡਾ. ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਉਚੇਚੇ ਤੌਰ ‘ਤੇ ਹਾਜ਼ਰ ਸਨ।ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਕੌਰ ਨੇ ਸਭ ਯੂਨੀਵਰਸਿਟੀ ਕਰਮਚਾਰੀ ਸਾਥੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਂਦੇ ਹੋਏ ਕਿਹਾ ਕਿ ਪਿਛਲਾ ਸਾਲ ਕੋਰੋਨਾ ਮਹਾਂਮਾਰੀ ਦਾ ਸਾਲ ਸੀ, ਪ੍ਰਮਾਤਮਾ ਕਰੇ ਕਿ ਆਉਣ ਵਾਲੇ ਸਾਲ ਸਾਰੇ ਕਰਮਚਾਰੀ, ਅਧਿਕਾਰੀਆਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ।
                  ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਯੂਨੀਵਰਸਿਟੀ ‘ਚ ਕੰਮ ਕਰਨ ਵਾਲੇ ਗੈਰ-ਅਧਿਆਪਨ ਅਤੇ ਅਧਿਆਪਨ ਕਰਮਚਾਰੀ ਉਨ੍ਹਾਂ ਦੇ ਪ੍ਰੀਵਾਰ ਵਾਂਗ ਹਨ, ਉਹ ਹਰ ਸੁੱਖ-ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਨਾਲ ਹਨ।ਉਨ੍ਹਾਂ ਕਿਹਾ ਕਿ ਨਵੇਂ ਵਰੇ੍ਹ 2021 ਦੇ ਦੌਰਾਨ ਯੂਨੀਵਰਸਿਟੀ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਐਸੋਸੀਏਸ਼ਨ ਵਲੋਂ ਬਣਦਾ ਯੋਗਦਾਨ ਪਾਇਆ ਜਾਵੇਗਾ।
            ਇਸ ਮੌਕੇ ਤੇ ਹਰਪਾਲ ਸਿੰਘ, ਕੁਲਜਿੰਦਰ ਸਿੰਘ ਬੱਲ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …