ਫਾਜਿਲਕਾ, ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਆਯੂਰਵੈਦਿਕ ਡੀ ਫਾਰਮੇਸੀ ਉਪਵੈਦ ਯੂਨੀਅਨ ਪੰਜਾਬ (ਰਜਿ.) ਜਿਲ੍ਹਾ ਇਕਾਈ ਫਾਜਿਲਕਾ ਵਲੋ
ਸਹਾਇਕ ਕਮਿਸ਼ਨਰ ਫਾਜਿਲਕਾ ਕੰਵਰਜੀਤ ਸਿੰਘ ਰਾਹੀ ਸਟੇਟ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਗਵਰਨਰ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ।ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਉਪਵੈਦ ਦੀਆਂ 559 ਅਸਾਮੀਆਂ ਹਨ, ਪਰ ਪੰਜਾਬ ਉਪਵੈਦਾਂ ਦੀ ਗਿਣਤੀ 10000 ਤੋਂ ਕਿਤੇ ਵੱਧ ਹੈ। ਸੂਬਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ 137 ਨਵੇਂ ਆਯੁਰਵੈਦਿਕ ਹੈਲਥ ਸੈਂਟਰ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ ਜੋ ਨਾ ਮਾਤਰ ਹੈ।ਉਹਨਾਂ ਨੇ ਸਰਕਾਰ ਤੋਂ ਕੀਤੀ ਕਿ ਪੰਜਾਬ ਵਿਚ ਸਰਕਾਰ ਨੂੰ 3000 ਦੇ ਕਰੀਬ ਡਿਸਪੈਸਰੀਆਂ ਅਤੇ ਹੈਲਥ ਸੈਂਟਰ ਖੋਲਣ ਦੀ ਮਨਜ਼ੂਰੀ ਦੇਵੇ।ਜਿਸ ਨਾਲ ਉਪਵੈਦ ਨੂੰ ਤਾਂ ਰੁਜ਼ਗਾਰ ਮਿਲਣ ਦੇ ਨਾਲ ਆਯੁਰਵੈਦਿਕ ਪੈਥੀ ਵੀ ਹੋਰ ਪ੍ਰਫੁੱਲਤ ਹੋਵੇਗੀ।
ਸੂਬਾ ਪ੍ਰਧਾਨ ਨੇ ਆਖਿਆ ਕਿ ਉਪਵੈਦ ਨੂੰ ਡਰੱਗ ਐਕਟ 1940 ਵਿਚ ਬਿਨਾਂ ਸੋਧ ਕੀਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਨੋਟੀਫਿਕੇਸ਼ਨ ਅਧੀਨ ਬੋਰਡ ਆਫ ਆਯੂਰਵੈਦਿਕ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਪੰਜਾਬ ਵਲੋਂ ਰਜਿਸਟਰਡ ਕੀਤਾ ਜਾ ਰਿਹਾ।ਉਹਨਾ ਨੇ ਮੰਗ ਕੀਤੀ ਹੈ ਕਿ ਡਰੱਗ ਐਕਟ 1940 ਵਿਚ ਸੋਧ ਕਰਕੇ ਉਪਵੈਦ ਦੀ ਰਜਿਸਟ੍ਰੇਸ਼ਨ ਪੂਰੀ ਕੀਤੀ ਜਾਵੇ ਅਤੇ ਆਯੁਰਵੈਦਿਕ ਦਵਾਈਆਂ ਵੇਚਣ ਲਈ ਉਪਵੈਦ ਲਾਜ਼ਮੀ ਕੀਤਾ ਜਾਵੇ।ਇਸ ਮੌਕੇ ਜਿਲ੍ਹਾ ਪ੍ਰਧਾਨ ਹੰਸ ਰਾਜ, ਜੋਗਿੰਦਰ ਸਿੰਘ, ਬੇਗ ਚੰਦ, ਸੁਰਿੰਦਰ ਕੁਮਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media