Sunday, March 22, 2026

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ ਤੀਸਰਾ ਸਥਾਪਨਾ ਦਿਵਸ

ਗੱਡੀਆਂ ਦੀਆਂ ਚਾਬੀਆਂ ਅਤੇ ਕਰਜ਼ ਮਨਜ਼ੂਰੀ ਪੱਤਰ ਵੰਡੇ

ਕਪੂਰਥਲਾ, 2 ਜਨਵਰੀ (ਪੰਜਾਬ ਪੋਸਟ ਬਿਊਰੋ) -ਪੰਜਾਬ ਗ੍ਰਾਮੀਣ ਬੈਂਕ ਨੇ ਕਾਦੂਪੁਰ ਵਿਖੇ ਤੀਸਰਾ ਸਥਾਪਨਾ ਦਿਵਸ ਮਨਾਇਆ।ਜਨਰਲ ਮੈਨੇਜਰ ਵਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਰਿਜ਼ਨਲ ਮੈਨੇਜਰ ਕਰਤਾਰ ਚੰਦ ਨੇ ਵਿਸ਼ੇਸ਼ ਮਹਿਮਾਨ ਸਨ।ਪੰਜਾਬ ਗ੍ਰਾਮੀਣ ਬੈਂਕ ਦੇ ਕੋਆਰਡੀਨਟਰ ਪਵਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ।
                 ਸਮਾਗਮ ਦੌਰਾਨ ਜਨਰਲ ਮੈਨੇਜਰ ਵਰਿੰਦਰ ਕੁਮਾਰ ਦੁਆ ਨੇ ਕਾਰਜ ਧਾਰਕਾਂ ਨੂੰ ਗੱਡੀਆਂ ਦੀਆਂ ਚਾਬੀਆਂ ਅਤੇ ਹੋਰ ਉਦਮੀਆਂ ਨੂੰ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ ਮਨਜ਼ੂਰੀ ਪੱਤਰ ਵੰਡੇ।ਜਨਰਲ ਮੈਨੇਜਰ ਵਰਿੰਦਰ ਕੁਮਾਰ ਦੁਆ ਨੇ ਸਮਾਗਮ ਵਿੱਚ ਇਕੱਤਰ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬੈਂਕ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ।ਉਨਾਂ ਲੋਕਾਂ ਨੂੰ ਬੈਂਕ ਨਾਲ ਜੁੜਨ ਦੀ ਅਪੀਲ ਕੀਤੀ।
                 ਬੈਂਕ ਵਲੋਂ ਸਰਕਾਰੀ ਸਕੂਲ ਕਾਦੂਪੁਰ ਨੂੰ ਕੰਪਿਊਟਰ ਦਾਨ ਕੀਤੇ।ਗੁਰਮੀਤ ਸਿੰਘ ਮੈਨੇਜਰ ਨੇ ਬੈਂਕ ਦੀਆਂ ਕਰਜ਼ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸਵੈ ਸਹਾਈ ਗਰੁੱਪ ਅਤੇ ਜੁਆਇੰਟ ਲਾਇਬਿਲਟੀ ਗਰੁੱਪਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਵਲੋਂ ਹੱਥੀ ਤਿਆਰ ਕੀਤੇ ਸਮਾਨ ਦੇ ਸਟਾਲ ਲਗਾਏ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …