ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਵਿਖੇ ਵੈਲਫੇਅਰ ਮਿਊਜ਼ੀਕਲ ਗਰੁੱਪ ਜਾਗਰਣ ਪਾਰਟੀ ਧੂਰੀ ਵੱਲੋਂ ਨਵੇਂ ਸਾਲ 2021 ਨੂੰ ਖੁਸ਼
ਆਮਦੀਦ ਆਖਣ ਲਈ ਸੰਸਥਾ ਦੇ ਪ੍ਰਧਾਨ ਰਵੀਸ਼ ਕੁਮਾਰ ਹੈਪੀ ਦੀ ਅਗਵਾਈ ‘ਚ ਪਰਿਵਾਰਕ ਮਿਲਣ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਾਤਾ ਰਾਣੀ ਦੀ ਚੌਕੀ ਕਰਵਾਈ ਗਈ। ਮਾਸਟਰ ਬਿੱਟੂ ਅਤੇ ਦਿਨੇਸ਼ ਪਰਵਾਨਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਮਾਤਾ ਦੀਆਂ ਸੁੰਦਰ-ਸੁੰਦਰ ਭੇਟਾਂ ਗਾ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ।ਸੰਸਥਾ ਦੇ ਸੈਕਟਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਗਰੁੱਪ ਲਗਭਗ ਪਿਛਲੇ 20-22 ਸਾਲਾਂ ਤੋਂ ਮਾਤਾ ਦੀਆਂ ਜਾਗਰਣ-ਚੌਕੀਆਂ ਕਰਵਾ ਕੇ ਇੱਕਠੀ ਹੋਈ ਭੇਟਾ ਰੂਪੀ ਰਕਮ ਗਊ ਸੇਵਾ ਵਿੱਚ ਲਗਾਉਂਦਾ ਆ ਰਿਹਾ ਹੈ।
ਇਸ ਮੌਕੇ ਸੰਦੀਪ ਤਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ, ਸੁਰੇਸ਼ ਬਾਂਸਲ, ਨਰੇਸ਼ ਕੁਮਾਰ ਮੰਗੀ, ਰਾਜ ਕੁਮਾਰ ਸਿੰਗਲਾ, ਰਤਨ ਸਿੰਗਲਾ, ਚੇਤਨ ਸ਼ਰਮਾਂ, ਮੋਹਿਤ ਬਾਂਸਲ, ਸੰਦੀਪ ਸੋਨੀ, ਕਾਲਾ, ਮਨੋਹਰ ਲਾਲ, ਡਿੱਕੀ, ਰੋਹਿਤ ਕੁਮਾਰ, ਨਵੀਨ ਕੁਮਾਰ, ਪ੍ਰੇਮ ਕੁਮਾਰ ਪ੍ਰੇਮੀ ਅਤੇ ਪੱਪੂ ਸਿੰਗਲਾ ਆਦਿ ਵੀ ਹਾਜ਼ਰ ਸਨ।ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media