Sunday, March 22, 2026

ਲੋੜਵੰਦਾਂ ਨੂੰ ਛਕਾਇਆ ਚਾਹ-ਬ੍ਰੈਡ ਦਾ ਲੰਗਰ

ਧੂਰੀ, 2 ਜਨਵਰੀ (ਪ੍ਰਵੀਨ ਗਰਗ) – ੳੱਘੇ ਸਮਾਜਸੇਵੀ ਸੁਰੇਸ਼ ਬਾਂਸਲ ਵੱਲੋਂ ਪੈ ਰਹੀ ਕੜਾਕੇ ਦੀ ਇਸ ਠੰਡ ਵਿੱਚ ਲੋਹਾ ਬਜ਼ਾਰ ਵਿਖੇ ਬਾਂਸਲ ਸਵੀਟਸ ਦੇ ਸਾਹਮਣੇ ਚਾਹ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ।ਸੁਰੇਸ਼ ਬਾਂਸਲ ਨੇ ਕਿਹਾ ਕਿ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਜਰੂਰਤਮੰਦ ਲੋਕਾਂ ਦੀ ਮੱਦਦ ਦਾ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ।ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਸੁਰੇਸ਼ ਬਾਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸੁਰੇਸ਼ ਬਾਂਸਲ ਮੋਹਰੀ ਰੋਲ ਅਦਾ ਕਰਦੇ ਹਨ ਅਤੇ ਹਰ ਸਮੇਂ ਜਰੂਰਤਮੰਦਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ।
                ਇਸ ਮੌਕੇ ਰਾਜ ਕੁਮਾਰ ਸਿੰਗਲਾ, ਨਰੇਸ਼ ਕੁਮਾਰ ਮੰਗੀ, ਬਸੰਤ ਕੁਮਾਰ, ਰਵੀ ਸਿੰਗਲਾ, ਰਵੀਸ਼ ਕੁਮਾਰ ਸਿੰਗਲਾ, ਪ੍ਰਦੀਪ ਮਿੱਤਲ, ਸੰਜੇ ਕੁਮਾਰ ਅਤੇ ਨੋਨੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …