Wednesday, February 25, 2026

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਵਿਸ਼ੇਸ਼ ਇਕੱਤਰਤਾ ਹੋਈ

ਗੁਰਦਾਸਪੁਰ, 2 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਵਿਸ਼ੇਸ਼ ਇਕੱਤਰਤਾ ਮਲਕੀਅਤ ਸਿੰਘ ਸੁਹਲ ਦੇ ਨਿਵਾਸ ‘ਤੇ ਹੋਈ।ਸਭਾ ਵਲੋਂ ਕਿਸਾਨ ਮੋਰਚੇ ‘ਤੇ ਚਰਚਾ ਕਰਕੇ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਮਾਰੂ ਕਨੂੰਨ ਸਰਕਾਰ ਜਲਦ ਤੋਂ ਜਲਦ ਵਾਪਸ ਲਵੇ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ।
                  ਇਸ ਉਪਰੰਤ ਸਭਾ ਵਿੱਚ ਨਵੇਂ ਮੈਂਬਰਾਂ ਦੀ ਰਜਿਸਟ੍ਰੇਸ਼ਨ ਬਾਰੇ ਵਿਚਾਰਾਂ ਕੀਤੀਆਂ ਗਈਆਂ।ਪ੍ਰੋਗਰਾਮ ਵਿੱਚ ਆਉਣ ਵਾਲੇ ਲੇਖਕਾਂ, ਗਾਇਕਾਂ ਅਤੇ ਸਾਹਿਤਕਾਰਾਂ ਨੂੰ ਇਕੱਤਰਤਾ ਵਿੱਚ ਬੁਲਾਉਣ ਲਈ ਸਭਾਵਾਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨਾਲ ਰਾਬਤਾ ਕਰਨ ਦਾ ਫੈਸਲਾ ਕੀਤਾ ਗਿਆ।ਕਵੀ ਦਰਬਾਰ ਦੀ ਦੇ ਅਰੰਬ ‘ਚ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ ਕਵਿਤਾ ‘ਸਾਰੀ ਦੁੁਨੀਆ ਆਖ ਰਹੀ ਹੈ’ ਸੁਣਾਈ।ਆਰ.ਬੀ ਸੋਹਲ ਦੀ ਗਜ਼ਲ ‘ਪੰਛੀ ਆਪਣੇ ਖੰਭ ਫੈਲਾਉਣੋਂ ਡਰਦਾ ਹੈ’ ਸਰੋਤਿਆਂ ਦੀ ਨਜ਼ਰ ਕੀਤੀ ਗਈ।ਅਜਮੇਰ ਪਾਹੜਾ ਦੀ ਹਿੰਦੀ ਗਜ਼ਲ ਦਾ ਸ਼ਿਅਰ ‘ਜੋ ਦੋਸਤ ਮਿਟ ਸਕੇ ਨਾ, ਕਿਸੀ ਕੇ ਲਿਏ’ ਅਤੇ ਮੰਨਾਂ ਮੀਲਮਾਂ ਦਾ ਗੀਤ ‘ਉਠ ਜਾਗ ਕਿਸਾਨਾਂ ਸੁੱਤਿਆ’ ਬਹੁਤ ਵਧੀਆ ਰਿਹਾ।ਦਰਬਾਰਾ ਸਿੰਘ ਭੱਟੀ ਦੀ ਕਵਿਤਾ ‘ਲੋਕਤੰਤਰ ਰਾਜ ਵਿੱਚ’ ਤੇ ਗੁਰਬਚਨ ਬਾਜਵਾ ਦੀ ‘ਸਰਕਾਰ ਨੂੰ ਅਵਾਜ਼’ ਵਿੱਚ ‘ਸੁਣ ਦੇਸ਼ ਦਿਏ ਸਰਕਾਰੇ’ ਨੂੰ ਬਹੁਤ ਸਲਾਹਿਆ ਗਿਆ।ਅਵਤਾਰ ਅਨਜਾਣ ਦੀ ਨਜ਼ਮ ‘ਵੀਹ ਸੌ ਵੀਹ ਸਾਲ ਦੇ ਅੰਦਰ, ਬੜਾ ਡਰਾਇਆ ਕਰੋਨਾ ਨੇ’ ਅਤੇ ਨਰਿੰਜਣ ਸਿੰਘ ਪਾਰਸ ਨੇ ‘ਭੁੱਲ ਕੇ ਗੁਰਾਂ ਨੂੰ ਅਸੀਂ ਕਰੀਏ ਮੰਨ-ਮਾਨੀਆਂ’ ਧਾਰਮਿਕ ਰਚਨਾ ਕਹੀ।ਸੁਖਦੇਵ ਬੁੱਲਾ ਚੰਦਰਭਾਨੀ ਦੀ ਕਵਿਤਾ ‘ਅੰਤ ਸਮੇਂ ਜਦੋਂ ਸੰਖ ਪੂਰਿਆ, ਮਨ ‘ਚੋਂ ਨਿਕਲੀਆਂ ਹੂਕਾਂ’ ਵਧੀਆ ਕਵਿਤਾ ਸੀ।ਮਹੇਸ਼ ਚੰਦਰਭਾਨੀ ਦੀ ਮਾਂ ਵਾਲੀ ਕਵਿਤਾ ਨੇ ਸਾਰਿਆਂ ਨੂੰ ਚਿੰਤਤ ਕਰ ਦਿੱਤਾ।
               ਪ੍ਰੋਗਰਾਮ ਦੇ ਆਖੀਰ ‘ਚ ਮਲਕੀਅਤ ਸੁਹਲ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਪ੍ਰੋਗਰਾਮ ਵਿੱਚ ਨਵੀਆਂ ਰਚਨਾਵਾਂ ਲ਼ਿਆਉਣ ਲਈ ਲੇਖਕਾਂ ਨੂੰ ਅਪੀਲ ਕੀਤੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …