Wednesday, August 5, 2026

ਚਾਨਣ

ਨਵੇਂ ਸਾਲ ਵਿੱਚ ਭਰਮ ਨ੍ਹੇਰੇ ਦਾ ਟੁੱਟੇਗਾ
ਦਿੱਲੀ ਦਿਆਂ ਬਾਰਡਰਾਂ ਤੋਂ ਚਾਨਣ ਫੁੱਟੇਗਾ।

ਧਰਤੀ ਦੀ ਹਿੱਕ ਪਾੜ੍ਹ ਕੇ ਸੋਨਾ ਕੱਢ ਲੈਂਦਾ,
ਹੱਲ ਇਹ ਜ਼ੁਲਮ ਵੀ ਜੜ੍ਹ ਤੋਂ ਪੁੱਟੇਗਾ ।

ਜਾਲ ਵਿਛਾਇਆ ਹੋਇਆ ਜੁੰਡਲੀਬਾਜ਼ਾਂ ਨੇ,
ਦੂਰ ਵਗਾਹ ਕੇ ਪਰ੍ਹਾਂ ਜਾਲ ਨੂੰ ਸੁੱਟੇਗਾ ।

ਆਪਣੇ ਹੱਕ ਦੀ ਰਾਖੀ ਕਰਨੀ ਸਿੱਖ ਗਿਆ,
ਕਿਰਤੀ ਦਾ ਟੱਬਰ ਵੀ ਮੌਜ਼ਾਂ ਲੁਟੇਗਾ ।

`ਰੰਗੀਲਪੁਰਾ` ਉਠ ਖੜ੍ਹਿਆ ਜਾਗੋ ਕੱਢ ਰਿਹਾ,
ਵਿੱਚ ਮੈਦਾਨੇ ਸੰਘਰਸ਼ ਦੇ ਵੀ ਜੁੱਟੇਗਾ। 02012021

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 9855207071

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …