Wednesday, February 25, 2026

ਬੇਟੀ ਜਨਮ ਦਿਨ ਯਤੀਮਖਾਨੇ ‘ਚ ਮਨਾ ਕੇ ਵਕੀਲ ਨੇ ਕਾਇਮ ਕੀਤੀ ਮਿਸਾਲ

ਅੰਮ੍ਰਿਤਸਰ, 5 ਜਨਵਰੀ (ਸੰਧੂ) – ਇਕ ਅਖਬਾਰੀ ਹਾਕਰ ਤੋਂ ਇਕ ਨਾਮਵਰ ਵਕੀਲ, ਸਮਾਜ ਸੇਵੀ ਤੇ ਖੇਡ ਪ੍ਰੋਮਟਰ ਅਤੇ ਬਾਰ ਐਸੋਸੀਏਸ਼ਨ ਦੇ ਜਿੰਮੇਵਾਰ ਅਹੁਦੇਦਾਰ ਬਣਨ ਦਾ ਸਫਰ ਤਹਿ ਕਰਨ ਵਾਲੇ ਐਡਵੋਕੇਟ ਨਿਰਮਲ ਸਿੰਘ ਔਲਖ ਨੇ ਬੀਤੇ ਵਰ੍ਹਿਆਂ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਇਸ ਵਾਰ ਵੀ ਆਪਣੀ ਲਾਡਲੀ ਇਕਲੋਤੀ ਧੀ ਪ੍ਰਭਸੀਰਤ ਕੌਰ ਦਾ 9ਵਾਂ ਜਨਮ ਦਿਨ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖਾਨਾ ਦੇ ਪ੍ਰਬੰਧਕਾਂ ਅਤੇ ਉਥੇ ਰਹਿ ਰਹੇ ਬੱਚਿਆਂ ਦੇ ਨਾਲ ਮਨਾ ਕੇ ਖੁਸ਼ੀ ਸਾਂਝੀ ਕੀਤੀ।ਅੰਮ੍ਰਿਤਸਰ ਦੇ ਵਕੀਲ ਅਜੇ ਕੁਮਾਰ ਵਰਮਾਨੀ, ਐਡ. ਕਰਨਪੁਰੀ, ਐਡ. ਸੁਮਿਤ ਬਿੰਦਰਾ, ਐਡ. ਹਰਸੰਗੀਤ, ਨਿਤਿਨ ਅਤੇ ਅੱਜੂ ਬਿੰਦਰਾ ਨੇ ਵਿਸ਼ੇਸ਼ ਤੋਰ ਹਾਜ਼ਰੀ ਭਰੀ।
                ਐਡਵੋਕੇਟ ਨਿਰਮਲ ਸਿੰਘ ਔਲਖ ਨੇ ਹਰੇਕ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਵੱਡੇ ਵੱਡੇ ਹੋਟਲਾਂ ਤੇ ਪੈਲਸਾਂ ਵਿਚ ਮਨਾਉਣ ਦੀ ਥਾਂ ਸੈਂਟਰਲ ਖਾਲਸਾ ਯਤੀਮਖਾਨਾ ਵਿਚ ਪਲ ਰਹੇ ਉਨ੍ਹਾਂ ਬੱਚਿਆਂ ਨਾਲ ਮਨਾਉਣ, ਜਿਹੜੇ ਅਜਿਹੀਆ ਖੁਸ਼ੀਆਂ ਤੋਂ ਵਾਂਝੇ ਹਨ।ਯਤੀਮਖਾਨਾ ਦੇ ਪ੍ਰਬੰਧਕਾਂ ਵਲੋਂ ਵਕੀਲਾਂ ਦਾ ਸਨਮਾਨ ਵੀ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …