178 ਪ੍ਰੀਖਿਆਰਥੀਆਂ ਨੇ ਇਮਤਿਹਾਨ ਦੇਣ ਵਿੱਚ ਨਹੀਂ ਦਿਖਾਈ ਦਿਲਚਸਪੀ- ਡੀ.ਈ.ਓ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ
ਹੇਠ ਪੰਜਾਬ ਦੇ ਸਕੂਲਾਂ ਅੰਦਰ ਵਿਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਡਾਇਰੈਕਟੋਰੇਟ ਸਿੱਖਿਆ ਵਿਭਾਗ ਵਲੋਂ ਅਰੰਭੀ ਗਈ ਪ੍ਰਕਿਰਿਆ ਤਹਿਤ ਅੱਜ ਮਾਸਟਰ ਕਾਡਰ ਸਾਇੰਸ ਵਿਸ਼ੇ ਦੀ ਭਰਤੀ ਪ੍ਰੀਖਿਆ ਲਈ ਜ਼ਿਲ੍ਹੇ ਅੰਦਰ ਬਣੇ 6 ਪ੍ਰੀਖਿਆ ਕੇਂਦਰਾਂ ਵਿੱਚ 1404 ਪ੍ਰੀਖਿਆਰਥੀਆਂ ਨੇ ਇਮਤਿਹਾਨ ਦਿਤਾ।
ਜ਼ਿਲ੍ਹੇ ਵਿੱਚ ਬਣਾਏ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਸਥਾਨਕ ਗੁਰੁ ਨਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਨੇ ਦੱਸਿਆ ਕਿ ਮਾਸਟਰ ਕਾਡਰ ਸਾਇੰਸ ਵਿਸ਼ੇ ਦੀ ਭਰਤੀ ਪ੍ਰੀਖਿਆ ਲਈ 1582 ਪ੍ਰੀਖਿਆਰਥੀਆਂ ਲਈ ਜ਼ਿਲ਼੍ਹਾ ਪੱਧਰ ਤੇ 6 ਪ੍ਰੀਖਿਆ ਕੇਂਦਰ ਨਿਰਧਾਰਿਤ ਕੀਤੇ ਗਏ ਸਨ।ਜਿੰਨਾਂ ਵਿੱਚ 88.75 ਫੀਸਦੀ ਨਾਲ 1404 ਪ੍ਰੀਖਿਆਰਥੀ ਪ੍ਰੀਖਿਆ ਦੇਣ ਪੁੱਜੇ ਜਦਕਿ 178 ਪ੍ਰੀਖਿਆਰਥੀਆਂ ਨੇ ਅੱੱਜ ਹੋਈ ਭਰਤੀ ਪ੍ਰੀਖਿਆ ਵਿੱਚ ਕੋਈ ਦਿਲਚਸਲੀ ਨਹੀਂ ਦਿਖਾਈ।ਇਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਤੇ ਕਿਸੇ ਵੀ ਵਿਦਿਆਰਥੀ ਨੂੰ ਮਾਸਕ ਤੋਂ ਬਿਨ੍ਹਾਂ ਕੇਂਦਰ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।ਇਸ ਸਮੇਂ ਉਨ੍ਹਾਂ ਦੱਸਿਆ ਕਿ ਅੱਜ ਹੋਈ ਪ੍ਰੀਖਿਆ ਵਿੱਚ ਕੋਈ ਵੀ ਨਕਲ ਕੇਸ ਜਾਂ ਇੰਪਰਸੋਨੇਸ਼ਨ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
ਇਸ ਸਮੇਂ ਉਨ੍ਹਾਂ ਨਾਲ ਹਰਭਗਵੰਤ ਸਿੰਘ, ਰਜੇਸ਼ ਸ਼ਰਮਾ (ਦੋਵੇਂ ਉਪ ਜ਼ਿਲ਼੍ਹਾ ਸਿੱਖਿਆ ਅਫਸਰ), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਾਜਦੀਪ ਸਿੰਘ ਸਟੈਨੋ, ਅਮਨਪ੍ਰੀਤ ਸਿੰਘ ਡੀ.ਪੀ.ਈ ਵੱਲਾ, ਦਵਿੰਦਰ ਮੰਗੋਤਰਾ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media