ਐਸੋਸੀਏਸ਼ਨ ਪ੍ਰਧਾਨ ਵਿਨੋਦ ਕਾਲੀਆ ਦੀ ਅਗਵਾਈ ਹੇਠ ਡਾ: ਵੇਰਕਾ ਨੂੰ ਮੰਗ ਪੱਤਰ ਸੌਂਪਿਆ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਹੈਡਮਾਸਟਰ ਬਣੇ ਅਧਿਆਪਕਾਂ ਦੀ ਜਥੇਬੰਦੀ ਡਾਇਰੈਕਟ ਹੈਡਮਾਸਟਰ ਐਸੋਸੀਏਸ਼ਨ ਦਾ ਵਫਦ ਜ਼ਿਲ੍ਹਾ ਪ੍ਰਧਾਨ ਵਿਨੋਦ ਕਾਲੀਆ ਅਤੇ ਉਪ ਪ੍ਰਧਾਨ ਦੀਪਿਕਾ ਡੀਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਰੈਂਕ ਹਾਸਲ ਡਾ: ਰਾਜਕੁਮਾਰ ਵੇਰਕਾ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਿਆ।
ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ਼੍ਹਾ ਪ੍ਰਧਾਨ ਵਿਨੋਦ ਕਾਲੀਆ ਤੇ ਉਪ ਪ੍ਰਧਾਨ ਦੀਪਿਕਾ ਡੀਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਸੁਬੇ ਦੇ ਵੱਖ-ਵੱਖ ਸਰਕਾਰੀ ਹਾਈ ਸਕੂਲਾਂ ਅੰਦਰ ਕੰਮ ਕਰ ਰਹੇ ਹੈਡਮਾਸਟਰ ਪਹਿਲਾਂ ਹੀ ਵਿਭਾਗੀ ਪ੍ਰਕਿਰਿਆ ਤਹਿਤ ਪ੍ਰੋਬੇਸ਼ਨ ਪੀਰੀਅਡ ਨੂੰ ਪਾਰ ਕਰ ਚੁੱਕੇ ਹਨ ਅਤੇ ਇਹ ਸਾਰੇ ਅਧਿਆਪਕ ਘੱਟੋ-ਘੱਟ 8 ਸਾਲ ਦਾ ਸਿੱਖਣ ਸਿਖਾਉਣ ਦਾ ਤਜਰਬਾ ਰੱਖਦੇ ਹਨ।ਪ੍ਰੰਤੂ ਫਿਰ ਵੀ ਸਰਕਾਰ ਵਲੋਂ ਉਨ੍ਹਾਂ ਉਪਰ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਲਗਾਈ ਗਈ ਹੈ।ਉਨ੍ਹਾਂ ਨੇ ਡਾ: ਰਾਜਕੁਮਾਰ ਨੂੰ ਮੰਗ ਪੱਤਰ ਸੌਂਪਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਮੰਗ ਕੀਤੀ ਉਨ੍ਹਾਂ ਦਾ ਪਰਖ ਕਾਲ ਸਮਾਂ (ਪ੍ਰੋਬੇਸ਼ਨ ਪੀਰੀਅਡ) ਇਕ ਸਾਲ ਦਾ ਕੀਤਾ ਜਾਵੇ ਜਿਸ ‘ਤੇ ਕੈਬਨਿਟ ਰੈਂਕ ਹਾਸਲ ਡਾ: ਰਾਜਕੁਮਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸੰਬੰਧਿਤ ਮੰਤਰਾਲੇ ਨਾਲ ਗਲਬਾਤ ਕਰਕੇ ਹੱਲ ਕਰਵਾਉਣ ਦੀ ਹਾਮੀ ਭਰੀ।
ਇਸ ਸਮੇਂ ਗੁਰਪ੍ਰੀਤ ਸਿਘ, ਗੁਰਜਿੰਦਰ ਸਿੰਘ, ਅਮਨ ਬਾਜਵਾ, ਨਵਨੀਤ ਕੌਰ, ਪੂਨਮ ਆਦਿ ਹਾਜ਼ਰ ਸਨ।