ਅੰਮ੍ਰਿਤਸਰ, 10 ਜਨਵਰੀ (ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਦੀ ਸਰਪ੍ਰਸਤੀ ਹੇਠ ਚੱਲਣ
ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਵੱਲੋਂ ਅੱਜ ਨਾਮਵਰ ਵਕੀਲ ਅਜੈ ਕੁਮਾਰ ਵਰਮਾਨੀ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਬਲਜਿੰਦਰ ਸਿੰਘ ਮੱਟੂ ਨੇ ਸਲਾਨਾ ਕੈਲੰਡਰ 2021 ਜਾਰੀ ਕੀਤਾ।ਉਨਾਂ ਕਿਹਾ ਕਿ ਸਾਡਾ ਭਾਰਤੀ ਸਮਾਜ ਅਜੇ ਵੀ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਵਿੱਚ ਜਕੜਿਆ ਪਿਆ ਹੈ।ਇਸ ਲਈ ਕਲੱਬ ਵੱਲੋਂ ਇਹ ਗਤੀਵਿਧੀਆਂ ਸਾਰਾ ਸਾਲ ਚੱਲਦੀਆਂ ਰਹਿਣਗੀਆਂ ਅਤੇ ਕਲੱਬ ਵਲੋਂ ਹਰ ਵਰੇ ਵਾਂਗ ਸਮਾਜਿਕ ਬੁਰਾਈਆਂ ਖਿਲਾਫ, ਮਾਦਾ ਭਰੂਣ ਹੱਤਿਆ ਖਿਲਾਫ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਬਚਾਉਣ ਲਈ ਯਤਨ ਕਰਦਾ ਰਹੇਗਾ।ਉਨ੍ਹਾਂ ਕਿਹਾ ਕਿ ਸਰਗਰਮੀਆਂ ਸਾਰਾ ਸਾਲ ਹੀ ਚੱਲਦੀਆਂ ਰਹਿਣਗੀਆਂ।12 ਜਨਵਰੀ ਨੂੰ ਲੋਹੜੀ ਧੀਆਂ ਦੀ ਮਨਾਈ ਜਾਵੇਗੀ।ਜਿਸ ਵਿੱਚ 15 ਹੋਣਹਾਰ ਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮਨਾਇਆ ਜਾਵੇਗਾ ਅਤੇ ਇਸ ਸਾਲ ਵਿੱਚ ਕ੍ਰਿਕਟ ਟੂਰਨਾਮੈਂਟ, ਕਬੱਡੀ ਟੂਰਨਾਮੈਂਟ, ਵਾਲੀਬਾਲ ਟੂਰਨਾਮੈਂਟ, ਅਥਲੈਟਿਕਸ ਚੈਂਪੀਅਨਸ਼ਿਪ, ਮਾਣ ਧੀਆਂ ‘ਤੇ ਐਵਾਰਡ ਸਮਾਰੋਹ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media