ਸਿਵਲ ਹਸਪਤਾਲ ਵਿਖੇ ਸੈਲਫੀ ਪੁਆਇੰਟ ਵੀ ਸਥਾਪਿਤ
ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਹੌਸਲਾ ਅਫਜ਼ਾਈ ਲਈ ਇਕ ਹੋਰ ਕਦਮ
ਚੁੱਕਦਿਆਂ ਉਨ੍ਹਾਂ ਨੂੰ ਸਤਿਕਾਰ ਵਜੋਂ ‘ਮਿਸ਼ਨ ਫਤਹਿ’ ਤੇ ‘ਪਰਾਊਡਲੀ ਵੈੈਕਸੀਨੇਟਡ’ ਛਪਿਆ ਹੋਇਆ ਗੁੱਟ ਤੇ ਪਾਉਣ ਵਾਲਾ ਰਿਸਟ ਬੈਂਡ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਹਰੇ ਰੰਗ ਦਾ ਇਹ ਬੈਂਡ ਵੈਕਸੀਨ ਲਗਵਾਉਣ ਵਾਲੇ ਹਰ ਵਿਅਕਤੀ ਨੂੰ ਦਿੱਤਾ ਜਾਵੇਗਾ।ਪਹਿਲੇ ਪੜਾਅ ਤਹਿਤ ਵੈਕਸੀਨ ਲੈਣ ਵਾਲੇ ਲਗਭਗ 4500 ਸਿਹਤ ਵਰਕਰਾਂ ਨੂੰ ਇਹ ਬੈਂਡ ਦਿੱਤੇ ਜਾਣਗੇ।ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਇਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈੈ, ਜਿਸ ਨੇੜੇ ਵੈਕਸੀਨ ਲੈਣ ਵਾਲੇ ਲੋਕ ਆਪਣੀ ਸੈਲਫੀ ਲੈ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਾ ਮਕਸਦ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੋਂ ਖੁਸ਼ੀ-ਖੁਸ਼ੀ ਵੈਕਸੀਨ ਲਗਵਾ ਕੇ ਦੂਜਿਆਂ ਨੂੰ ਵੀ ਵੈਕਸੀਨ ਲੈਣ ਲਈ ਪ੍ਰੇਰਿਤ ਕਰਨਾ ਹੈ।
Punjab Post Daily Online Newspaper & Print Media