Sunday, June 29, 2025
Breaking News

ਵੈਕਸੀਨੇਸ਼ਨ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ – ਸਿਵਲ ਸਰਜਨ

ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਲਗਵਾਈ ਵੈਕਸੀਨ

ਕਪੂਰਥਲਾ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਕਪੂਰਥਲਾ ‘ਚ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜ਼ਨਲ ਹਸਪਤਾਲ ਫਗਵਾੜਾ ਅਤੇ ਸਬ ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਹੈਲਥ ਵਰਕਰਾਂ ਦਾ ਟੀਕਾਕਰਣ ਜਾਰੀ ਹੈ।ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਦੱਸਿਆ ਹੈ ਕਿ ਕੋਵਿਡ ਵੈਕਸੀਨੇਸ਼ਨ ਸੰਬੰਧੀ ਸਮਾਜ ਵਿਚ ਫੈਲੀਆਂ ਗਲਤ ਧਾਰਨਾਵਾਂ ਤੋਂ ਬਚ ਕੇ ਇਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਵੈਕਸੀਨ ਪ੍ਰਤੀ ਜਾਗਰੂਕਤਾ ਤੇ ਪ੍ਰੇਰਨਾ ਦੀ ਲੋੜ ਹੈ।ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜਿਲਾ ਟੀਕਾਕਰਣ ਅਫਸਰ ਡਾ. ਆਸ਼ਾ ਮਾਂਗਟ ਵੱਲੋਂ ਖੁਦ ਟੀਕਾਕਰਣ ਸਾਈਟਾਂ ਤੇ ਜਾ ਕੇ ਟੀਕਾਕਰਣ ਕਰਵਾਉਣ ਵਾਲੇ ਲਾਭਪਤਾਰੀਆਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।
             ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ 4000 ਦੇ ਲਗਭਗ ਹੈਲਥ ਵਰਕਰਾਂ ਨੂੰ ਵੈਕਸੀਨੇਸ਼ਨ ਦੇ ਪਹਿਲੇ ਪੜਾਅ ਵਿਚ ਵੈਕਸੀਨ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਦਿਨ ਜਿਨ੍ਹਾਂ ਲਾਭਪਤਾਰੀਆਂ ਦਾ ਟੀਕਾਕਰਣ ਕੀਤਾ ਗਿਆ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।ਜਿਲਾ ਟੀਕਾਕਰਣ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਦੇ 28 ਦਿਨ ਬਾਅਦ ਲਾਭਪਾਤਰੀ ਨੂੰ ਵੈਕਸੀਨ ਦੀ ਦੂਸਰੀ ਖੁਰਾਕ ਦਿੱਤੀ ਜਾਣੀ ਹੈ ਤੇ ਇਸ ਸੰਬੰਧੀ ਮੇਸੈਜ ਲਾਭਪਾਤਰੀ ਨੂੰ ਉਸ ਦੇ ਫੋਨ ਤੇ ਭੇਜਿਆ ਜਾਏਗਾ।ਸਿਵਲ ਹਸਪਤਾਲ ਕਪੂਰਥਲਾ ਦੇ ਵੈਕਸੀਨੇਸ਼ਨ ਸੈਂਟਰ ਵਿਖੇ ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਵੱਲੋਂ ਵੈਕਸੀਨ ਲਗਵਾਈ ਗਈ।ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ ਤੇ ਇਸ ਪ੍ਰਤੀ ਫੈਲੀਆਂ ਗਲਤ ਅਫਵਾਹਾਂ ਨੂੰ ਨਜਰਅੰਦਾਜ਼ ਕਰਨਾ ਚਾਹੀਦਾ ਹੈ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …