Monday, December 23, 2024

ਜਾਗੋ ਪਾਰਟੀ ਇਕੱਲੇ ਆਪਣੇ ਦਮ `ਤੇ ਲੜੇਗੀ ਦਿੱਲੀ ਕਮੇਟੀ ਚੋਣਾਂ – ਜੀ.ਕੇ

ਨਵੀਂ ਦਿੱਲੀ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਾਗੋ ਪਾਰਟੀ ਇਕੱਲੇ ਆਪਣੇ ਦਮ ‘ਤੇ ਲੜੇਗੀ।ਇਹ ਪ੍ਰਗਟਾਵਾ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੀਤਾ।ਦਿੱਲੀ ਕਮੇਟੀ ਚੋਣਾਂ ਨੂੰ ਲਟਕਾਉਣ ਵਾਸਤੇ ਕਮੇਟੀ ਆਗੂਆਂ ਵਲੋਂ ਦਿੱਲੀ ਹਾਈਕੋਰਟ `ਚ ਕੀਤੀ ਜਾ ਰਹੀ ਕਾਨੂੰਨੀ ਖੇਡ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੱਥ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਅਕਾਲੀ ਦਲ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ 2021 ਦੀਆਂ ਕਮੇਟੀ ਚੋਣਾਂ `ਚ ਦਿੱਲੀ ਦੀ ਸੰਗਤ ਅਕਾਲੀ ਉਮੀਦਵਾਰਾਂ ਨੂੰ ਬੁੁਰੀ ਤਰ੍ਹਾਂ ਹਰਾਉਣ ਦਾ ਮੰਨ ਬਣਾ ਚੁੱਕੀ ਹੈ।ਇਸ ਲਈ ਸੁਖਬੀਰ ਬਾਦਲ ਦੇ ਇਸ਼ਾਰੇ `ਤੇ ਗੁਰੂ ਦੀ ਗੋਲਕ ਤੋਂ ਚੋਟੀ ਦੇ ਵਕੀਲਾਂ ਨੂੰ ਫੀਸਾਂ ਦੇ ਕੇ ਚੋਣਾਂ ਲਮਕਾਉਣ ਦੀ ਵਿਉਂਤਬੰਦੀ ਅਕਾਲੀ ਆਗੂ ਕਰ ਰਹੇ ਹਨ।ਜੀ.ਕੇ ਨੇ ਇਕੱਲੇ ਚੋਣਾਂ ਲੜਨ ਦੇ ਫੈਸਲੇ ਪਿੱਛੇ ਪਾਰਟੀ ਦੀ ਕੋਰ ਕਮੇਟੀ ਅਤੇ ਸੰਗਠਨ ਦੀ ਰਾਇ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿੱਛਲੇ 70 ਸਾਲ ਤੋਂ ਉਨਾਂ ਦੇ ਪਿਤਾ ਅਤੇ ਉਨਾਂ ਵਲੋਂ ਕੀਤੇ ਗਏ ਕੰਮਾਂ ਨੂੰ ਸੰਗਤਾਂ ਦੇ ਸਾਹਮਣੇ ਰੱਖ ਕੇ ਜਾਗੋ ਪਾਰਟੀ ਵੋਟਾਂ ਮੰਗੇਗੀ ਨਾਲ ਹੀ ਕੌਮ ਦੇ ਨਾਲ ਧ੍ਰੋਹ ਕਮਾਉਣ ਵਾਲੇ ਆਗੂ ਉਨਾਂ ਦੇ ਨਿਸ਼ਾਨੇ `ਤੇ ਰਹਿਣਗੇ।
            ਜੀ.ਕੇ ਨੇ ਕਿਹਾ ਕਿ ਕਮੇਟੀ ਸਟਾਫ ਨੂੰ ਲਗਾ ਕੇ ਨਿਰਪੱਖ ਚੋਣਾਂ ਹੋਣ ਦੀ ਉਮੀਦ ਨਹੀਂ ਹੈ।ਇਸ ਲਈ ਦਿੱਲੀ ਕਮੇਟੀ ਦੀ ਇਸ ਪੇਸ਼ਕਸ ਦੇ ਖਿਲਾਫ ਜਾਗੋ ਪਾਰਟੀ ਹਾਈਕੋਰਟ ਦਾ ਰੁਖ ਕਰੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …