ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ
ਦਿੱਤੀਆਂ ਹਦਾਇਤਾਂ ਅਨੁਸਰਾ ਜਿਨ੍ਹਾਂ ਵੋਟਰਾਂ ਨੇ ਸਰਸਰੀ ਸੁਧਾਈ 2021 ਦੌਰਾਨ ਯੂਨੀਕ ਮੋਬਾਈਲ ਨੰਬਰ ਦਰਜ਼ ਕਰਵਾਇਆ ਹੈ, ਉਹ ਆਪਣਾ ਈ-ਐਪਿਕ ਵੋਟਰ ਸ਼ਨਾਖ਼ਤੀ ਕਾਰਡ ਡਾਊਨਲੋਡ ਕਰ ਸਕਦਾ ਹੈ।25 ਤੋਂ 31 ਜਨਵਰੀ ਤੱਕ ਕੇਵਲ ਨਵੇਂ ਵੋਟਰ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ।ਇਕ ਫਰਵਰੀ ਤੋਂ ਬਾਅਦ ਸਾਰੇ ਰਜਿਸਟਰਡ ਵੋਟਰ ਜਿਨ੍ਹਾਂ ਦਾ ਮੋਬਾਈਲ ਨੰਬਰ ਯੂਨੀਕ ਹੈ, ਆਪਣੇ ਈ-ਐਪਿਕ ਵੋਟਰ ਸ਼ਨਾਖ਼ਤੀ ਕਾਰਡ ਡਾਊਨਲੋਡ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਐਪਿਕ ਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ।25 ਜਨਵਰੀ ਨੂੰ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਪ੍ਰਤੀ ਬੀ.ਐਲ.ਓ 5-5 ਨਵੇਂ ਵੋਟਰਾਂ ਦੇ ਈ-ਐਪਿਕ ਵੋਟਰ ਸ਼ਨਾਖਤੀ ਕਾਰਡ ਡਾਊਨਲੋਡ ਕਰਵਾਏ ਜਾਣਗੇ।ਇਸ ਤੋਂ ਇਲਾਪਾ ਪੀ.ਵੀ.ਸੀ ਵੋਟਰ ਸ਼ਨਾਖ਼ਤੀ ਕਾਰਡ ਵੀ ਪਹਿਲਾਂ ਦੀ ਤਰਾਂ ਹੀ ਜਾਰੀ ਕੀਤੇ ਜਾਣਗੇ।ਈ-ਈ.ਪੀ.ਆਈ.ਸੀ ਇਕ ਨਾਲ ਐਡਿਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ.ਡੀ.ਐਫ਼) ਦਾ ਰੂਪ ਹੈ।ਇਹ ਮੋਬਾਈਲ ਜਾਂ ਸੈਲਫ-ਪ੍ਰਿੰਟੇਬਲ ਰੂਪ ਵਿਚ ਕੰਪਿਊਟਰ ਉਪਰ ਡਾਊਨਲੋਡ ਕੀਤਾ ਜਾ ਸਕਦਾ ਹੈ।ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ’ਤੇ ਸਟੋਰ ਕਰ ਸਕਦਾ ਹੈ, ਡਿਜ਼ੀ ਲਾਕਰ ‘ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖ਼ੁਦ ਲੈਮੀਨੇਟ ਵੀ ਕਰ ਸਕਦਾ ਹੈ।ਇਹ ਸਹੂਲਤ ਨਵੀਂ ਰਜਿਸਟ੍ਰੇਸ਼ਨ ਲਈ ਜਾਰੀ ਕੀਤੇ ਜਾ ਰਹੇ ਈ.ਪੀ.ਆਈ.ਸੀ ਤੋਂ ਇਲਾਵਾ ਈ-ਈ.ਪੀ.ਆਈ.ਸੀ ਮੋਬਾਈਲ ਜਾਂ ਕੰਪਿਊਟਰ ’ਤੇ ਡਾਊਨਲੋਡ ਕਰਕੇ ਰੱਖਿਆ ਜਾ ਸਕਦਾ ਹੈ।ਇਸ ਵਿਚ ਤਸਵੀਰ ਸਮੇਤ ਸੁਰੱਖਿਤ ਕਿਊ ਆਰ ਕੋਡ ਅਤੇ ਲੜੀ ਨੰਬਰ, ਪਾਰਟ ਨੰਬਰ ਆਦਿ ਹੋਣਗੇ।ਸ਼ੁਰੂਆਤੀ ਪੜਾਅ ਵਿਚ ਚੋਣਾਂ ਵਾਲੇ ਰਾਜਾਂ ਲਈ ਵਿਸ਼ੇਸ਼ ਸਹੂਲਤ ਹੋਵੇਗੀ।ਨਾਗਰਿਕ ਕਿਸੇ ਵੀ ਆਨਲਾਈਨ ਪਲੇਟਫ਼ਾਰਮ ਦੀ ਵਰਤੋਂ ਕਰਕੇ ਆਸਾਨੀ ਨਾਲ ਈ-ਈ.ਪੀ.ਆਈ.ਸੀ ਡਾਊਨਲੋਡ ਕਰ ਸਕਦੇ ਹਨ ਅਤੇ ਵੋਟਰ ਹੈਲਪਲਾਈਨ ਮੋਬਾਈਲ ਐਪ (ਐਂਡਰਾਇਡ/ਆਈ.ਓ.ਐਸ) ’ਤੇ ਡਾਊਨਲੋਡ ਕਰ ਸਕਦੇ ਹਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media