Friday, April 17, 2026

ਧੂਰੀ ਵਿਖੇ ਤਿਰੰਗਾ ਝੰਡਾ ਲਹਿਰਾ ਕੇ 72ਵਾਂ ਗਣਤੰਤਰਤਾ ਦਿਵਸ ਮਨਾਇਆ

ਧੂਰੀ, 26 ਜਨਵਰੀ (ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਵਿਖੇ ਐਸ.ਡੀ.ਐਮ ਲਤੀਫ ਅਹਿਮਦ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ 72ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ।ਉਨਾਂ ਨੇ ਮਾਰਚ ਪਾਸਟ ਤੋਂ ਸਲਾਮੀ ਲਈ।ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਅਮਨਦੀਪ ਸਿੰਘ ਘੁੰਮਣ ਸਿਵਲ ਜੱਜ ਜੂਨੀਅਰ ਡਵੀਜ਼ਨ, ਪਰਮਜੀਤ ਸਿੰਘ ਡੀ.ਐਸ.ਪੀ ਧੂਰੀ ਅਤੇ ਦਰਸ਼ਨ ਸਿੰਘ ਐਸ.ਐਚ.ਓ ਸਿਟੀ ਸਮੇਤ ਜਿੱਥੇ ਕਈ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਹੀ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਨੂੰ ਤਨੋ-ਮਨੋ-ਧਨੋ ਸਹਿਯੋਗ ਦੇਣ ਵਾਲੀਆਂ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਨਾਮ ਵੀ ਸਟੇਜ਼ ਤੋਂ ਨਾ ਲਏ ਜਾਣ ਕਾਰਨ ਸਮਾਗਮ ਵਿੱਚ ਪਹੁੰਚੀਆਂ ਕਈ ਸੰਸਥਾਵਾਂ ਦੇ ਆਗੂਆਂ ‘ਚ ਨਿਰਾਸ਼ਾ ਦੇਖਣ ਨੂੰ ਮਿਲੀ ।
                ਇਸ ਮੌਕੇ ਪ੍ਰਬੋਧ ਚੰਦਰ ਨਾਇਬ ਤਹਿਸੀਲਦਾਰ, ਮੋਹਿਤ ਸ਼ਰਮਾਂ ਕਾਰਜ ਸਾਧਕ ਅਫਸਰ, ਦੀਪਇੰਦਰ ਸਿੰਘ ਜੇਜੀ ਐਸ.ਐਚ.ਓ ਸਦਰ, ਪ੍ਰਿੰਸੀਪਲ ਡਾ. ਸੰਦੀਪ ਦੱਤਾ, ਗੁਰਪਿਆਰ ਸਿੰਘ ਧੂਰਾ, ਬਾਬਾ ਜਗਤਾਰ ਸਿੰਘ, ਬਾਬੂ ਵਿਨੋਦ ਕੁਮਾਰ ਸੰਯੋਜਕ ਨਿਰੰਕਾਰੀ ਮਿਸ਼ਨ, ਹੰਸ ਰਾਜ, ਵਿਜੈ ਕੁਮਾਰ ਐਸ.ਡੀ.ਓ ਬਿਜ਼ਲੀ ਬੋਰਡ, ਮਨਦੀਪ ਸਿੰਘ ਜੇ.ਈ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।ਮਨਜੀਤ ਸਿੰਘ ਬਖਸ਼ੀ ਨੇ ਸਟੇਜ਼ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …