ਕਪੂਰਥਲਾ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਗਣਤੰਤਰ ਦਿਵਸ ਮੌਕੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਕੁੱਲ 7 ਟੁਕੜੀਆਂ ਨੇ ਮਾਰਚ ਪਾਸਟ ਤੇ ਪਰੇਡ
ਵਿੱਚ ਹਿੱਸਾ ਲਿਆ।ਸਮੁੱਚੀ ਪਰੇਡ ਦੀ ਅਗਵਾਈ ਡੀ.ਐਸ.ਪੀ ਸੰਦੀਪ ਸਿੰਘ ਮੰਡ ਨੇ ਕੀਤੀ।
ਟੁਕੜੀਆਂ ਵਿੱਚ ਪਹਿਲੀ ਟੁਕੜੀ ਪੰਜਾਬ ਪੁਲਿਸ ਮਹਿਲਾਵਾਂ ਦੀ ਸੀ ਜਿਸਦੀ ਅਗਵਾਈ ਅਮਨਦੀਪ ਕੌਰ ਏ.ਐਸ ਆਈ ਨੇ ਕੀਤੀ।ਪੰਜਾਬ ਪੁਲਿਸ (ਪੁਰਸ਼) ਦੀ ਦੂਜੀ ਟੁਕੜੀ ਦੀ ਅਗਵਾਈ ਏ.ਐਸ.ਆਈ ਜਗੀਰ ਸਿੰਘ, ਪੰਜਾਬ ਹੋਮਗਾਰਡਜ ਦੀ ਤੀਜ਼ੀ ਟੁਕੜੀ ਦੀ ਅਗਵਾਈ ਸਬ ਇੰਸਪੈਕਟਰ ਨਿਰਮਲ ਸਿੰਘ, ਐਨ.ਸੀ.ਸੀ (ਲੜਕੇ) ਦੀ ਚੌਥੀ ਟੁਕੜੀ ਦੀ ਅਗਵਾਈ ਅੰਡਰ ਅਫਸਰ ਬਲਜੀਤ ਕੁਮਾਰ, ਐਨ.ਸੀ.ਸੀ (ਲੜਕੀਆਂ) ਪੰਜਵੀਂ ਟੁਕੜੀ ਦੀ ਅਗਵਾਈ ਅੰਡਰ ਅਫਸਰ ਗੁਲਸਨ ਕੌਰ, ਐਨ.ਸੀ.ਸੀ ਰਣਧੀਰ ਸਕੂਲ ਕਪੂਰਥਲਾ ਛੇਵੀਂ ਟੁਕੜੀ ਦੀ ਅਗਵਾਈ ਅੰਡਰ ਅਫਸਰ ਅੰਕੁਸ਼ ਕੁਮਾਰ ਨੇ ਕੀਤੀ।ਪੁਲਿਸ ਬੈਂਡ ਵਲੋਂ ਵੀ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media