Sunday, March 8, 2026

ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਕਿਰਸਾਨੀ ਸੰਘਰਸ਼ ਪ੍ਰਤੀ ਪ੍ਰਗਟਾਈ ਸੰਵੇਦਨਾ

ਅੰਮ੍ਰਿਤਸਰ, 30 ਜਨਵਰੀ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸੰਗਮ, ਸਾਹਿਤ ਸਭਾ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਕਾਸ ਮੰਚ, ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ ਸਥਾਨਕ ਕੰਪਨੀ ਬਾਗ ਵਿਚ ਕੀਤੀ ਇਕੱਤਰਤਾ ਵਿੱਚ ਮੌਜ਼ੂਦਾ ਕਿਰਸਾਨੀ ਸੰਘਰਸ਼ ਦੇ ਹੱਕ ਵਿਚ ਆਪਣੀ ਪਰਪੱਕਤਾ ਨੂੰ ਦੁਹਰਾਉਂਦਿਆਂ 26 ਜਨਵਰੀ ਨੂੰ ਲਾਲ ਕਿਲੇ ‘ਚ ਵਾਪਰੀ ਘਟਨਾ ਲਈ ਸਤਾਧਾਰੀ ਲੋਕਾਂ ਦੇ ਹਥਠੋਕਿਆਂ ਦੀ ਸਖਤ ਨਿੰਦਾ ਕੀਤੀ ਗਈ।
                    ਡਾ. ਪਰਮਿੰਦਰ ਨੇ ਬੋਲਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ 26 ਜਨਵਰੀ ਦੇ ਅਣਸੁਖਾਵੇਂ ਘਟਨਾਕ੍ਰਮ ਤੋਂ ਸਬਕ ਲੈਂਦਿਆਂ ਮੌਜ਼ੂਦਾ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਕਾਲੇ ਕਨੂੰਨ ਰੱਦ ਹੋਣ ਤੀਕ ਜਾਰੀ ਰੱਖਣਾ ਚਾਹੀਦਾ ਹੈ।ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਪਿੱਛਲੇ ਕਈ ਮਹੀਨਿਆਂ ਤੋਂ ਆਪਣੇ ਘਰ ਪਰਿਵਾਰ ਤਿਆਗ ਕੇ ਬੁਲੰਦ ਹੌਸਲੇ ਨਾਲ ਸੜਕਾਂ ਤੇ ਡੇਰੇ ਜਮਾਈ ਬੈਠੇ ਕਿਸਾਨਾਂ ਦੀ ਦ੍ਰਿੜਤਾ ਅਤੇ ਆਮ ਲੋਕਾਂ ਦੀ ਮਦਦ ਨਾਲ ਹੀ ਅਜਿਹੇ ਘੋਲ ਜਿੱਤੇ ਜਾਂਦੇ ਹਨ।ਲੇਖਕ ਜਥੇਬੰਦੀਆਂ ਵੀ ਸੰਘਰਸ਼ ਵਿੱਚ ਆਪੋ ਆਪਣਾ ਯੋਗਦਾਨ ਸੁਹਿਰਦਤਾ ਤਹਿਤ ਜਾਰੀ ਰੱਖਣਗੀਆਂ।ਸ਼ਾਇਰ ਮਲਵਿੰਦਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।ਸਰਬਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
                    ਇਸ ਸਮੇਂ ਸੁਮੀਤ ਸਿੰਘ, ਸ਼ੁਕਰਗੁਜ਼ਾਰ ਸਿੰਘ, ਸੁਰਿੰਦਰ ਚੋਹਕਾ, ਯਸਪਾਲ ਝਬਾਲ, ਪ੍ਰਿ.ੰ ਕੁਲਵੰਤ ਸਿੰਘ ਅਣਖੀ, ਇੰਜ. ਦਲਜੀਤ ਸਿੰਘ ਕੋਹਲੀ, ਵਿਸ਼ਾਲ ਐਡਵੋਕੇਟ, ਅਮਰਜੀਤ ਬਾਈ, ਬਲਜਿੰਦਰ ਮਾਂਗਟ, ਕੁਲਦੀਪ ਦਰਾਜਕੇ, ਸਤਿੰਦਰ ਓਠੀ, ਚੰਨ ਅਮਰੀਕ, ਸੁਖਮੀਤ, ਬਿਕਰਮਜੀਤ ਆਦਿ ਬੁਲਾਰਿਆਂ ਨੇ ਮੌਜ਼ੂਦਾ ਕਿਰਸਾਨੀ ਸੰਘਰਸ਼ ‘ਚ ਆਪਣੀ ਪਰਪੱਕਤਾ ਜਤਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …