ਮੈਨੇਜਿੰਗ ਕਮੇਟੀ ਦੇ ਅੜੀਅਲ ਰਵੱਈਏ ਵਿਰੁੱਧ ਕੀਤੀ ਨਾਅਰੇਬਾਜ਼ੀ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਇਕਾਈ ਡੀ.ਏ.ਵੀ ਕਾਲਜ ਕੋਆਰਡੀਨਸ਼ਨ ਕਮੇਟੀ ਦੇ ਸੱਦੇ ‘ਤੇ ਕਾਲਜ ਅਧਿਆਪਕਾਂ ਵਲੋਂ ਪੰਜਾਬ ਦੇ ਸਾਰੇ ਡੀ.ਏ.ਵੀ ਕਾਲਜ਼ਾਂ ਵਿੱਚ ਦੋ ਘੰਟੇ ਦਾ ਧਰਨਾ ਦਿੱਤਾ ਗਿਆ।ਸਥਾਨਕ ਡੀ.ਏ.ਵੀ ਕਾਲਜ, ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਡੀ·ਏ·ਵੀ ਕਾਲਜ ਆਫ ਐਜੂਕੇਸਨ ਦੇ ਅਧਿਆਪਕਾਂ ਵਲੋਂ ਹੜਤਾਲ ਕਰਕੇ ਭੰਡਾਰੀ ਪੁੱਲ ਉਪਰ ਧਰਨਾ ਲਾਇਆ ਗਿਆ ਤੇ ਰੈਲੀ ਕਰਕੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਅੜੀਅਲ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਡੀ·ਏ·ਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਡਾ· ਬੀ·ਬੀ ਯਾਦਵ ਨੇ ਦੱਸਿਆ ਕਿ ਅੱਜ ਦਾ ਇਹ ਧਰਨਾ ਡੀ.ੲ.·ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵੱਲੋਂ ਕਾਲਜ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਆਪਣਾਈ ਗਈ ਟਾਲ-ਮਟੋਲ ਦੀ ਨੀਤੀ ਕਰਕੇ ਮਜਬੂਰਨ ਲਗਾਉਣਾ ਪਿਆ।ਉਹਨਾਂ ਦੱਸਿਆ ਕਿ ਹੁਣ ਤੱਕ ਡੀ.ਏ.ਵੀ ਮੈਨੇਜਿੰਗ ਕਮੇਟੀ ਨਾਲ ਸਤੰਬਰ 2018 ਤੋਂ ਤਕਰੀਬਨ 11 ਮੀਟਿੰਗਾਂ ਹੋ ਚੁੱਕੀਆਂ ਹਨ, ਪ੍ਰੰਤੂ ਹਰ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਸਮੱਸਿਆਵਾਂ ਨਜ਼ਰਅੰਦਾਜ਼ ਕੀਤਾ ਗਿਆ।ਉਹਨਾਂ ਕਿਹਾ ਕਿ ਕੈਰੀਅਰ ਅਡਵਾਂਸਮੈਟ ਸਕੀਮ ਅਧੀਨ ਅਧਿਆਪਕਾਂ ਦੀਆਂ ਪ੍ਰਮੋਸਨਾਂ ਤਕਰੀਬਨ3 ਸਾਲਾਂ ਤੋਂ ਪੈਂਡਿੰਗ ਪਈਆਂ ਹਨ।ਇਸ ਸਬੰਧੀ ਪਹਿਲੀ ਮੀਟਿੰਗ 05-08-2018 ਨੂੰ ਉਸ ਸਮੇਂ ਦੇ ਡਾਇਰੈਕਟਰ ਸਤੀਸ਼ ਸ਼ਰਮਾ ਨਾਲ ਕੀਤੀ ਗਈ ਅਤੇ ਉਹਨਾਂ ਨੇ ਸਾਰੇ ਮਸਲਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਲਟਕ ਰਹੀਆਂ ਹਨ।ਉਨਾਂ ਕਿਹਾ ਕਿ ਕਾਲਜ ਪ੍ਰਿੰਸੀਪਲਾਂ ਵਲੋਂ ਮਾਨਯੋਗ ਅਦਾਲਤ ਪਾਸੋਂ ਸਟੇਅ ਪ੍ਰਾਪਤ ਕੀਤਾ ਹੋਇਆ ਹੈ।ਜਿਸ ਕਾਰਨ ਅਧਿਆਪਕਾਂ ਵਲੋਂ ਆਪਣੇ ਕਾਲਜਾਂ ਦੀ ਬਜ਼ਾਏ ਸੜਕਾਂ ਉਪਰ ਧਰਨੇ ਲਗਾਏ ਜਾ ਰਹੇ ਹਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਡੀ·ਏ·ਵੀ ਕਾਲਜ ਅੰਮ੍ਰਿਤਸਰ ਦੇ ਯੂਨਿਟ ਪ੍ਰਧਾਨ ਡਾ· ਗੁਰਦਾਸ ਸਿੰਘ ਸੇਖੋਂ ਨੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਅੜੀਅਲ ਰਵੱਈਏ ਦੀ ਕਾਰਣ 21 ਜਨਵਰੀ 2021 ਤੋੱ ਉਨਾਂ ਵਲੋਂ ਧਰਨੇ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਕਰਕੇ ਕਾਲਜਾਂ ‘ਚ ਅਕਾਦਮਿਕ ਮਾਹੌਲ ਖਰਾਬ ਹੋ ਰਿਹਾ ਹੈ।ਪ੍ਰੰਤੂ ਡੀ·ਏ·ਵੀ ਕਾਲਜ ਮੈਨੇਜਿੰਗ ਕਮੇਟੀ ਕੁਭੰਕਰਨੀ ਨੀਂਦ ਸੁੱਤੀ ਹੋਈ ਹੈ।ਪਹਿਲਾਂ ਵੀ ਮਹਾਂਮਾਰੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਚੁੱਕਾ ਹੈ।
ਬੀ.ਬੀ.ਕੇ ਡੀ.ਏ.ਵੀ ਕਾਲਜ ਯੂਨਿਟ ਪ੍ਰਧਾਨ ਡਾ· ਸੀਮਾ ਜੈਤਲੀ ਨੇ ਦੱਸਿਆ ਕਿ ਕਾਲਜ ਮੈਨੇਜਿੰਗ ਕਮੇਟੀ ਕਵਰਡ ਅਤੇ ਅਨ-ਕਵਰਡ ਅਧਿਆਪਕਾਂ ਵਿੱਚ ਪਾੜਾ ਪਾ ਕੇ ਉਹਨਾਂ ਨੂੰ ਕੈਰੀਅਰ ਐਡਵਾਂਸਮੈਟ ਸਕੀਮ ਦੀ ਪ੍ਰਮੋਸ਼ਨ ਤੋ ਵਾਝਾ ਰੱਖਣਾ ਚਾਹੁੰਦੀ ਹੈ।ਮੈਨੇਜਿੰਗ ਕਮੇਟੀ ਦੀ ਆਪਣੀ ਗਲਤੀ ਕਰਕੇ ਬਹੁਤ ਸਾਰੇ ਅਧਿਆਪਕਾਂ ਦੇ ਪ੍ਰਮੋਸ਼ਨ ਕੇਸ ਡੀ.ਪੀ.ਆਈ ਕਾਲਜ ਕੋਲ ਪੈਡਿੰਗ ਪਏ ਹਨ ਤੇ ਬਹੁਤੇ ਕਾਲਜਾਂ ਨੂੰ ਮਿਲਣ ਵਾਲੀ ਗਰਾਂਟ ਵੀ ਘਟ ਗਈ ਹੈ । ਇਸੇ ਤਰਾਂ ਬਹੁਤੇ ਡੀ.ਏ.ਵੀ ਕਾਲਜਾਂ ਦੇ ਕਰੋੜਾਂ ਰੁਪੈ ਦੀ ਬਕਾਇਆ ਰਾਸ਼ੀ ਡੀ.ਪੀ.ਆਈ ਕੋਲ ਪੈਡਿੰਗ ਹੋਣ ਕਰਕੇ ਕਈ ਕਾਲਜਾਂ ਵਿੱਚ ਵਿੱਤੀ ਸੰਕਟ ਦੀ ਸਮੱਸਿਆ ਵੀ ਉਤਪੰਨ ਹੋ ਗਈ ਹੈ। ਡਾ· ਮੁਨੀਸ਼ ਗੁਪਤਾ ਨੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨੂੰ ਅਧਿਆਪਕਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਲਈ ਬੇਨਤੀ ਕੀਤੀ।ਰੈਲੀ ਨੂੰ ਪ੍ਰੋ. ਮਲਕੀਤ ਸਿੰਘ ਅਤੇ ਪ੍ਰੋ. ਰੰਧਾਵਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪ੍ਰੋ. ਗੁਰਜੀਤ ਸਿੰਘ ਸਿੱਧੂ, ਪ੍ਰੋ. ਵਿਕਾਸ ਬਹਿਲ, ਪ੍ਰੋ. ਸੰਜੀਵ ਦੱਤਾ, ਡਾ· ਦਰਸਨਦੀਪ ਅਰੋੜਾ, ਪ੍ਰੋ. ਰਵੀ ਸ਼ਰਮਾ, ਪ੍ਰੋ. ਰਜੇਸ਼ ਮਿੱਤੂ ਪ੍ਰੋ. ਆਸ਼ੂ ਵਿਜ, ਪ੍ਰੋ. ਹਰਸਿਮਰਨ ਅਨੰਦ, ਡਾ ·ਮਨਪ੍ਰੀਤ ਕੌਰ, ਡਾ· ਨੀਰੂ ਗੁਪਤਾ, ਡਾ· ਰਜਨੀ ਖੰਨਾ, ਪ੍ਰੋ. ਵਿਕਰਮ ਸ਼ਰਮਾ, ਪ੍ਰੋ. ਰਜਨੀਸ਼ ਪੋਪੀ, ਪ੍ਰੋ. ਉਲਾਸ ਚੌਪੜਾ, ਡਾ· ਨੀਰਜ਼ ਗੁਪਤਾ, ਡਾ· ਕਮਲ ਕਿਸ਼ੋਰ, ਪ੍ਰੋ. ਮੈਡਮ ਰਜਨੀ ਬਾਲਾ, ਪ੍ਰੋ. ਮੈਡਮ ਡੇਜ਼ੀ ਅਤੇ ਪ੍ਰੋ. ਸੁਰਿੰਦਰ ਕੁਮਾਰ, ਪ੍ਰੋ. ਸ਼ੈਲੀ ਜੱਗੀ, ਪ੍ਰੋ. ਅੰਜ਼ਨਾ ਬੇਦੀ, ਪ੍ਰੋ. ਸਿਮਰਦੀਪ ਕੌਰ, ਪ੍ਰੋ. ਸ਼ੈਫਾਲੀ, ਪ੍ਰੋ. ਸੁਨੀਤਾ, ਡਾ· ਰਾਣੀ ਪ੍ਰੋ.ਰਮਨ ਜੋਤੀ, ਪ੍ਰੋ. ਰੁਮਿਤਾ, ਪ੍ਰੋ. ਅਨੀਤਾ ਸ਼ਰਮਾ ਅਤੇ ਪ੍ਰੋ. ਅੰਜੂ ਮਹਿਤਾ ਮੌਜ਼ੂਦ ਸਨ।