ਨਵਾਂਸ਼ਹਿਰ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ 100 ਫੀਸਦੀ ਪੇਂਡੂੂ
ਪਰਿਵਾਰਾਂ ਨੂੰ ਪਾਈਪ ਰਾਹੀਂ ਸਾਫ਼ ਪਾਣੀ ਦੀ ਸੁਵਿਧਾ ਦਾ ਟੀਚਾ ਪੂਰਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਨੂੰ 100 ਫੀਸਦੀ ‘ਐਫ.ਐਚ.ਟੀ.ਸੀ’ ਐਲਾਨਿਆ ਗਿਆ ਹੈ ਅਤੇ ਇਥੇ ਪੈਂਦੀਆਂ ਸਾਰੀਆਂ 485 ਰੂਰਲ ਹੈਬੀਟੇਸ਼ਨਾਂ ਨੂੰ ‘ਫੁਲੀ ਹਾਊਸਹੋਲਡ ਟੈਪ ਕੁਨੈਕਸ਼ਨ’ ਰਾਹੀਂ ਜਲ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 341 ਹੈਬੀਟੇਸ਼ਨਾਂ ਮੈਦਾਨੀ ਇਲਾਕੇ ਅਤੇ 144 ਹੈਬੀਟੇਸ਼ਨਾਂ ਕੰਢੀ ਇਲਾਕੇ ਵਿਚ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਹੈਬੀਟੇਸ਼ਨਾਂ 294 ਜਲ ਸਪਲਾਈ ਸਕੀਮਾਂ ਰਾਹੀਂ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚ 182 ਨੂੰ ਸਿੰਗਲ ਵਿਲੇਜ ਜਲ ਸਪਲਾਈ ਸਕੀਮਾਂ ਅਤੇ 112 ਨੂੰ ਮਲਟੀ ਵਿਲੇਜ ਜਲ ਸਪਲਾਈ ਸਕੀਮਾਂ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹੈਬੀਟੇਸ਼ਨਾਂ ਵਿਚ 109808 ਘਰ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤ ਗਏ ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ’ ਤਹਿਤ ਬਲਾਕ ਬਲਾਚੌਰ ਦੇ ਪਿੰਡ ਸੁੱਧਾ ਮਜ਼ਾਰਾ, ਬਲਾਕ ਔੜ ਦੇ ਪਿੰਡ ਚਾਹਲ ਕਲਾਂ ਅਤੇ ਬਲਾਕ ਬੰਗਾ ਦੇ ਪਿੰਡ ਬੀਸਲਾ ਵਿਖੇ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਜਲ ਸਪਲਾਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮੰਤਵ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਅਤੇ ਆਲੇ-ਦੁਆਲੇ ਨੂੰ ਸਵੱਛ ਬਣਾਉਣਾ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media