Friday, June 12, 2026

ਯੂਨੀਵਰਸਿਟੀ ਦੇ ਹੈਲਥ ਸੈਂਟਰ ਵਿਖੇ ਅੱਗ ਬੁਝਾਉਣ ਸਬੰਧੀ ਟੇਨਿੰਗ ਆਯੋਜਿਤ

ਅੰਮ੍ਰਿਤਸਰ, 3 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੈਲਥ ਸੈਂਟਰ ਵਿਖੇ ਡਾ. ਪਵਨ ਸ਼ਰਮਾ ਦੀ ਯੋਗ ਅਗਵਾਈ ਹੇਠ ਅੱਗ ਬੁਝਾਊ ਕਰਮਚਾਰੀ ਵਲੋਂ ਅਪਾਤਕਾਲੀਨ ਵਿੱਚ ਅੱਗ ਬੁਝਾਉਣ ਦੀ ਟ੍ਰੇਨਿੰਗ ਦਿੱਤੀ ਗਈ।ਵੱਖ-ਵੱਖ ਤਰ੍ਹਾਂ ਦੀਆਂ ਅੱਗਾਂ ਅਤੇ ਉਨ੍ਹਾਂ ਉਪਰ ਕੰਟਰੋਲ ਪਾਉਣ ਦੇ ਤਰੀਕੇ ਦੱਸੇ ਗਏ।ਡਾ. ਪਵਨ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਲਈ ਪੂਰਨ ਰੂਪ ਵਿੱਚ ਵਚਨਬੱਧ ਹੈ।ਇਸ ਲਈ ਇਹ ਟ੍ਰੇਨਿੰਗ ਸਭ ਲਈ ਲਾਜ਼ਮੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਕਿ ਲੋੜ ਪੈਣ ਤੇ ਅੱਗ ਬੁਝਾਊ ਉਪਕਰਨ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਹੋ ਸਕੇ ਅਤੇ ਦੁਰਘਟਨਾ ਤੋਂ ਬਚਿਆ ਜਾ ਸਕੇ।
             ਇਸ ਮੌਕੇ ਉਚੇਚੇ ਤੌਰ ‘ਤੇ ਡਾ. ਹਰਪ੍ਰੀਤ ਕੌਰ, ਡਾ. ਇਮਾਨਜੀਤ ਸਿੰਘ, ਰਜਨੀਸ਼ ਭਾਰਦਵਾਜ, ਕੁਲਜਿੰਦਰ ਸਿੰਘ ਬੱਲ, ਹਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …