ਅੰਮ੍ਰਿਤਸਰ, 3 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਲੋਂ ਪਿੰਡਾਂ ’ਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ
ਵਿਦਿਆਰਥੀਆਂ ਨੂੰ ਆਨ ਦਾ ਜਾਬ ਟ੍ਰੇਨਿੰਗ 2 ਫਰਵਰੀ ਤੱਕ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਕਤ ਕੇਂਦਰ ਵਲੋਂ ਸਿਖਲਾਈ ਕੋਰਸ ’ਚ ਸਰਕਾਰੀ ਸਕੂਲ ਕਿਆਮਪਸੁਰਾ ਅਤੇ ਸਰਕਾਰੀ ਸਕੂਲ ਜੱਬੋਵਾਲ ਦੇ ਵਿਦਿਆਰਥੀਆਂ ਨੂੰ ਬਾਗਬਾਨੀ ਸਬੰਧੀ ਜਾਣੂ ਕਰਵਾਇਆ ਗਿਆ।
ਇਸ ਟ੍ਰੇਨਿੰਗ ਕੋਰਸ ਦੇ ਪ੍ਰਬੰਧਕ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਵਲੋਂ ਖੁੰਬਾਂ ਦੀ ਕਾਸ਼ਤ, ਸ਼ਹਿਦ ਦੀਆਂ ਮੱਖੀਆਂ ਅਤੇ ਬਾਗਬਾਨੀ ਨਾਲ ਸਬੰਧਿਤ ਫ਼ਲਦਾਰ ਬੂਟਿਆਂ ਦੀ ਕਾਂਟ ਛਾਂਟ, ਬਡਿੰਗ ਅਤੇ ਗ੍ਰਾਫ਼ਟਿੰਗ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ ਅਤੇ ਕਾਲਜ ਦੇ ਬਾਗਬਾਨੀ ਮਿਊਜ਼ੀਅਮ ਦਾ ਦੌਰਾ ਵੀ ਕਰਵਾਇਆ ਗਿਆ।
ਇਸ ਦੌਰਾਨ ਸਕੂਲ ਦੇ ਸੰਜੀਵ ਕੁਮਾਰ, ਵੋਕੇਸ਼ਨਲ ਮਾਸਟਰ ਹਾਰਟੀਕਲਚਰ, ਸਰਕਾਰੀ ਸਕੂਲ ਜੱਬੋਵਾਲ, ਮਨਜੀਤ ਸਿੰਘ ਅਤੇ ਜਸਬੀਰ ਸਿੰਘ ਵੋਕੇਸ਼ਨਲ ਮਾਸਟਰ ਹਾਰਟੀਕਲਚਰ, ਸਰਕਾਰੀ ਸਕੂਲ ਕਿਆਮਪੁਰਾ ਨੇ ਨਰਸਰੀ ਦੀ ਦੌਰਾ ਕਰਵਾ ਕੇ ਬੂਟੇ ਤਿਆਰ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ।
ਇਸ ਟੇ੍ਰਨਿੰਗ ਦੇ ਅੰਤ ’ਚ ਪ੍ਰਿੰ: ਡਾ. ਮਹਿਲ ਸਿੰਘ ਵਲੋਂ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ ਅਤੇ ਸਿਖਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਕਿੱਤਾ ਮੁੱਖੀ ਪ੍ਰੈਕਟੀਕਲ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media