Sunday, April 5, 2026

ਨਗਰ ਕੌਂਸਲ ਚੋਣਾਂ ‘ਚ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਡਟੇ ਹਰੀ ਸਿੰਘ

ਬੇਦਾਗ ਕੌਂਸਲਰਾਂ ਨੂੰ ਜਿਤਾ ਕੇ ਸ਼ਹਿਰ ਦੀ ਕਾਇਆ ਕਲਪ ਕਰਾਂਗੇ – ਹਰੀ ਸਿੰਘ
ਧੂਰੀ, 6 ਫਰਵਰੀ (ਪ੍ਰਵੀਨ ਗਰਗ) – ਧੂਰੀ ਵਿਖੇ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਹਰੀ ਸਿੰਘ ਪ੍ਰੀਤ ਡਟੇ ਹੋਏ ਹਨ।ਲੋਕਾਂ ਨੂੰ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾ ਕੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਦਾ ਦਾਅਵਾ ਕਰਦਿਆਂ ਧੂਰੀ ਸ਼ਹਿਰ ਦਾ ਜੰਗੀ ਪੱਧਰ ‘ਤੇ ਵਿਕਾਸ ਕਰਵਾਉਣ ਦਾ ਵਿਸ਼ਵਾਸ ਦਿਵਾ ਰਹੇ ਹਨ।ਵੱਖ-ਵੱਖ ਉਮੀਦਵਾਰਾਂ ਦੀਆਂ ਵਾਰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਨ ਵੇਲੇ ਉਹਨਾਂ ਕਿਹਾ ਕਿ ਧੂਰੀ ਦੇ 14 ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਨਿਸ਼ਾਨ ਤੱਕੜੀ ‘ਤੇ ਵੱਖ-ਵੱਖ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਕਈ ਵਾਰਡਾਂ ਵਿੱਚ ਸਾਫ ਅਕਸ ਵਾਲੇ ਅਜ਼ਾਦ ਉਮੀਦਵਾਰਾਂ ਦੀ ਹਮਾਇਤ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਲੋਕ ਇਸ ਵਾਰ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਵਿੱਚ ਜਿਥੇ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ, ਉਥੇ ਹੀ ਸਾਫ ਅਕਸ ਵਾਲੇ ਕਈ ਅਜ਼ਾਦ ਉਮੀਦਵਾਰ ਧੂਰੀ ਤੋਂ ਜਿੱਤ ਹਾਸਲ ਕਰਨਗੇ।ਜਿਸ ਦੇ ਚੱਲਦਿਆਂ ਨਗਰ ਕੌਂਸਲ ਧੂਰੀ ਦੀ ਪ੍ਰਧਾਨਗੀ ਆਜ਼ਾਦ ਉਮੀਦਵਾਰਾਂ ਦੇ ਸਹਿਯੋਗ ਨਾਲ ਕਿਸੇ ਯੋਗ ਅਕਾਲੀ ਉਮੀਦਵਾਰ ਨੂੰ ਦਿਵਾਈ ਜਾਵੇਗੀ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ‘ਚ ਬਣੇ ਇੰਡੋਰ ਖੇਡ ਸਟੇਡੀਅਮ ਦੀ ਖਸਤਾ ਹਾਲਤ ਦਾ ਸੁਧਾਰ ਕਰਕੇ ਉਸ ਦਾ ਰੂਪ ਬਦਲਿਆ ਜਾਵੇਗਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …