ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋੋਂ 2021-22 ਸੈਸ਼ਨ ਲਈ ਸਪੋਰਟਸ ਵਿੰਗ ਸਕੂਲਜ਼ (ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 09-02-2021 ਤੋੋ 10-02-2021 ਤੱਕ ਅਤੇ ਤੈਰਾਕੀ (ਲੜਕੇ/ਲੜਕੀਆਂ) ਦੇ ਟਰਾਇਲ ਅਪ੍ਰੈਲ ਦੇ ਪਹਿਲੇ ਹਫਤੇ ਦੌਰਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਆਪਣੀਆਂ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ, ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਸਮੇਤ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਨਾਲ ਲੈ ਕੇ ਆਉਣ।ਉਹ ਦਰਜ਼ ਕੀਤੇ ਗਏ ਗੇਮ ਮੁਤਾਬਿਕ ਕੋਚ ਇੰਚਾਰਜ਼ ਨਾਲ ਟਰਾਇਲ ਵਾਲੇ ਦਿਨ ਸੰਪਰਕ ਕਰਨਗੇ।
ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਵਿਖੇ ਫੁਟਬਾਲ ਦੇ ਖਿਡਾਰੀ ਤੇ ਖਿਡਾਰਨਾਂ ਦਲਜੀਤ ਸਿੰਘ, ਜੂ: ਫੁਟਬਾਲ ਕੋਚ (9814898270), ਹੈਂਡਬਾਲ ਦੇ ਖਿਡਾਰੀ ਤੇ ਖਿਡਾਰਨਾਂ ਜਸਵੰਤ ਸਿੰਘ ਹੈਂਡਬਾਲ ਕੋਚ (9915523706), ਐਥਲੈਟਿਕਸ ਦੇ ਖਿਡਾਰੀ ਤੇ ਖਿਡਾਰਨਾਂ ਸ੍ਰੀਮਤੀ ਸਵਿਤਾ ਕੁਮਾਰੀ, ਜੂ: ਐਥਲੈਟਿਕਸ ਕੋਚ (9780869221) ਅਤੇ ਰਣਕੀਰਤ ਸਿੰਘ (7009336857), ਸ: ਸੀ: ਸੈ: ਸਕੂਲ ਛੇਹਰਟਾ ਵਿਖੇ ਬਾਕਸਿੰਗ ਦੇ ਖਿਡਾਰੀ ਤੇ ਖਿਡਾਰਨਾਂ ਜਸਪ੍ਰੀਤ ਸਿੰਘ ਜੂ: ਬਾਕਸਿੰਗ ਕੋਚ (9888808078) ਅਤੇ ਬਲਜਿੰਦਰ ਸਿੰਘ ਪੁਲਿਸ ਬਾਕਸਿੰਗ ਕੋਚ (8360620668), ਕੁਸ਼ਤੀ ਦੇ ਖਿਡਾਰੀ ਤੇ ਖਿਡਾਰਨਾਂ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਕਰਨ ਸਰਮਾ ਕੁਸ਼ਤੀ ਕੋਚ (9988155669) ਅਤੇ ਪਦਾਰਥ ਸਿੰਘ ਕੁਸ਼ਤੀ ਕੋਚ (9815535697), ਜਿਮਨਾਸਟਿਕ ਦੀਆਂ ਲੜਕੀਆਂ ਜੀ.ਐਨ.ਡੀ.ਯੂ ਅੰਮ੍ਰਿਤਸਰ ਵਿਖੇ ਸ੍ਰੀਮਤੀ ਨੀਤੂ ਬਾਲਾ ਜੂ: ਜਿਮਨਾਸਟਿਕ ਕੋਚ (9781047777) ਤੇ ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ (9815625930) ਅਤੇ ਲੜਕੇ ਪੀ.ਬੀ.ਐਨ ਸੀ.ਸੈ. ਸਕੂਲ ਵਿਖੇ ਅਕਾਸ਼ਦੀਪ ਜੂ: ਜਿਮਨਾਸਟਿਕ ਕੋਚ (7973920923) ਤੇ ਬਲਬੀਰ ਸਿੰਘ ਜਿਮਨਾਸਟਿਕ ਕੋਚ (9780771895), ਜੂਡੋ ਦੇ ਖਿਡਾਰੀ ਤੇ ਖਿਡਾਰਨਾਂ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ:ਸੈ:ਸਕੂਲ ਵਿਖੇ ਕਰਮਜੀਤ ਸਿੰਘ ਜੂਡੋ ਕੋਚ (7986272730) ਨਾਲ ਸਪੰਰਕ ਕਰਣਗੇ ਅਤੇ ਸਮੇਂ ਸਿਰ ਸਬੰਧਿਤ ਕੋਚਾਂ ਨੂੰ ਰਿਪੋਰਟ ਕਰਨਗੇ।
ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵਲੋੋ ਕੋਈ ਟੀ.ਏ/ ਡੀ.ਏ ਨਹੀਂ ਦਿੱਤਾ ਜਾਵੇਗਾ। ਖਿਡਾਰੀ/ਅਤੇ ਖਿਡਾਰਨਾਂ ਦਾ ਜਨਮ ਅੰਡਰ-14 ਲਈ ਸਾਲ 1-1-2008, ਅੰਡਰ-17 ਲਈ 01-01-2005, ਅੰਡਰ-19 ਲਈ 01-01-2003 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …