ਪਠਾਨਕੋਟ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ
ਲੋਕਲ ਰੈਂਕ/ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ ਗੁਰਦਾਸਪੁਰ ਦੇ ਵਿਰੁੱਧ ਮੁਕੱਦਮਾ ਨੰਬਰ 3 ਮਿਤੀ 12.01.2021 ਜੁਰਮ 07 ਪੀ.ਸੀ ਐਕਟ 1988 ਐਜ ਅਮੈਂਡਿਡ ਬਾਏ ਪੀ.ਸੀ ਅਮੈਂਡਮੈਂਟ ਐਕਟ-2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦਰਜ ਹੋਇਆ ਸੀ।ਲੋਕਲ ਰੈਂਕ/ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ਗੁਰਦਾਸਪੁਰ ਦੇ ਵਿਰੁੱਧ ਉਕਤ ਮੁਕੱਦਮਾ ਸੰਗੀਨ ਜ਼ੁਰਮ ਤਹਿਤ ਦਰਜ਼ ਹੈ, ਜੋ ਕਿ ਮਹਿਕਮਾ ਪੁਲਿਸ ਦੇ ਨਿਯਮਾਂ ਅਤੇ ਅਨੁਸ਼ਾਸਨ ਦੇ ਖਿਲਾਫ ਹੈ।ਇਸ ਦਾ ਮਹਿਕਮਾ ਪੁਲਿਸ ਦਾ ਮੈਂਬਰ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। ਇਸ ਸਬੰਧੀ ਪੰਜਾਬ ਸਰਕਾਰ ਅਤੇ ਸੀਨੀਅਰ ਅਫਸਰਾ ਵਲੋ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਸਬ ਇੰਸਪੈਕਟਰ ਗੋਬਿੰਦ ਪ੍ਰਸ਼ਾਦ ਨੰਬਰ 1018/ ਗੁਰਦਾਸਪੁਰ ਨੂੰ ਹੁਕਮ ਨੰਬਰ 5250-59/ਈ.ਬੀ ਮਿਤੀ 09-02-2021 ਅਨੁਸਾਰ ਮਿਤੀ 08-02-2021 ਤੋਂ ਮਹਿਕਮਾ ਪੁਲਿਸ ਵਿੱਚ ਲੋਕਲ ਰੈਂਕ/ਸਬ ਇੰਸਪੈਕਟਰ ਦੇ ਅਹੁੱਦੇ ਤੋਂ ਜ਼ਬਰੀ ਸੇਵਾਮੁਕਤ ਕੀਤਾ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media