ਸਮਰੱਥਕਾਂ ਨੇ ਜਿੱਤਣ ‘ਤੇ ਵਾਰਡ ਲਈ ਐਂਬੂਲੈਂਸ ਗਿਫਟ ਦੇਣ ਦਾ ਕੀਤਾ ਐਲਾਨ
ਧੂਰੀ, 12 ਫਰਵਰੀ (ਪ੍ਰਵੀਨ ਗਰਗ) – 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਧੂਰੀ ਦੇ ਵਾਰਡ ਨੰਬਰ 5 ਵਿੱਚ ਇੱਕ ਮਹਿਲਾ ਆਜਾਦ
ਉਮੀਦਵਾਰ ਨੇ ਨਿਵੇਕਲੀ ਪਹਿਲ ਕਰਦਿਆਂ ਇਸ ਵਾਰਡ ਵਿੱਚ ਮੁਕਾਬਲਾ ਫਸਵਾਂ ਬਣਾ ਦਿੱਤਾ ਹੈ। ਵੁਮੈਨ ਅੱਗਰਵਾਲ ਸਭਾ ਧੂਰੀ ਦੀ ਪ੍ਰਧਾਨ ਅਤੇ ਸਮਾਜ ਸੇਵਕਾ ਪੂਜਾ ਜ਼ਿੰਦਲ ਨੇ ਆਪਣੀ ਵਾਰਡ ਵਿੱਚ ਇੱਕ ਮੁਹੱਲਾ ਕਮੇਟੀ ਬਣਾਉਣ ਦਾ ਐਲਾਨ ਕਰਕੇ ਵਾਰਡ ਦੇ ਵਿਕਾਸ ਮੁਹੱਲਾ ਕਮੇਟੀ ਦੀ ਅਗਵਾਈ ਵਿੱਚ ਕਰਵਾਉਣ ਦਾ ਫੈਸਲਾ ਕਰਦਿਆਂ ਜਿੱਤਣ ਉਪਰੰਤ ਨਗਰ ਕੌਂਸਲ ਵਿੱਚੋਂ ਮਿਲਣ ਵਾਲੀ ਤਨਖਾਹ ਅਤੇ ਹੋਰ ਭੱਤੇ ਵਾਰਡ ਦੇ ਫੁੱਟਕਲ ਖਰਚਿਆਂ ‘ਤੇ ਖਰਚਣ ਦੀ ਗੱਲ ਕਰਕੇ ਨਵੀਂ ਚਰਚਾ ਛੇੜੀ ਹੈ।
ਇਸ ਕਾਰਨ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਮੋਹਤਬਰ ਵਿਅਕਤੀ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਸ ਉਮੀਦਵਾਰ ਦੀ ਹਮਾਇਤ ‘ਚ ਡਟ ਗਏ ਹਨ।ਵਾਰਡ ਨੰਬਰ 5 ਵਿੱਚ ਕਾਂਟੇ ਦੀ ਟੱਕਰ ਬਣੀ ਹੋਈ ਹੈ।ਦੂਜੇ ਪਾਸੇ ਸਾਬਕਾ ਨਗਰ ਕੌਂਸਲਰ ਅਸ਼ਵਨੀ ਧੀਰ ਦੀ ਪਤਨੀ ਸਾਬਕਾ ਕੌਂਸਲਰ ਅਨੂ ਧੀਰ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਵੀ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।
ਇਸ ਮੌਕੇ ਪੂਜਾ ਜਿੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਭਾਈਚਾਰਕ ਚੋਣ ਹੈ ਅਤੇ ਉਹ ਆਪਣੇ ਵਿਰੋਧੀ ਉਮੀਦਵਾਰ ਦੇ ਖਿਲਾਫ ਕਿਸੇ ਪ੍ਰਕਾਰ ਦਾ ਕੂੜ ਪ੍ਰਚਾਰ ਨਾ ਕਰਕੇ ਚੋਣਾਂ ਤੋਂ ਬਾਅਦ ਵੀ ਵਾਰਡ ਵਿੱਚ ਭਾਈਚਾਰਾ ਕਾਇਮ ਰੱਖਣ ਦੇ ਯਤਨ ਕਰਨਗੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media