ਪਠਾਨਕੋਟ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀ ਡੀ.ਪੀ.ਐਸ ਖਰਬੰਦਾ ਅਤੇ ਜ਼ਿਲ੍ਹਾ ਖੇਡ ਅਫਸਰ
ਸੁਖਚੈਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ‘ਤੇ ਸਪੋਰਟਸ ਵਿੰਗ ਸਕੂਲਾਂ ‘ਚ ਅਲੱਗ ਅਲੱਗ ਖੇਡਾਂ ਲਈ ਸਾਲ 2021-22 ਦੇ ਸੈਸ਼ਨ ‘ਚ ਦਾਖਲਾ ਟਰਾਇਲ ਸੰਪਨ ਹੋ ਗਏ ਹਨ।ਜ਼ਿਲ੍ਹਾ ਪਠਾਨਕੋਟ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ ਸਪੋਰਟਸ ਵਿਭਾਗ ਦੇ ਕੋਚ ਸ੍ਰੀਮਤੀ ਸਤਵੰਤ ਕੌਰ (ਐਥਲੈਟਿਕਸ), ਸ੍ਰੀਮਤੀ ਕੁਲਵਿੰਦਰ ਕੌਰ (ਕੁਸ਼ਤੀ), ਜਗਜੀਤ ਸਿੰਘ (ਵਾਲੀਬਾਲ) ਅਤੇ ਸ੍ਰੀਮਤੀ ਪੂਜਾ ਰਾਣੀ (ਫੁੱਟਬਾਲ) ਵਲੋਂ ਲਏ ਗਏ।ਇਹ ਟਰਾਇਲ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ ਤੋਂ ਘੱਟ ਅਤੇ 19 ਸਾਲ ਤੋਂ ਘੱਟ (ਲੜਕੇ ਅਤੇ ਲੜਕੀਆਂ) ਦੇ ਲਏ ਗਏ ਹਨ।ਜ਼ਿਲ੍ਹਾ ਸਪੋਰਟਸ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇਅ ਸਕਾਲਰ ਖਿਡਾਰੀਆਂ ਨੂੰ 100/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਡਾਈਟ ਅਤੇ ਫ੍ਰੀ ਕੋਚਿੰਗ ਦਿੱਤੀ ਜਾਵੇਗੀ।ਇਨਾਂ ਟਰਾਇਲਾਂ ਵਿੱਚ ਲਗਭਗ 500 ਤੋਂ ਵੱਧ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
ਇਸ ਮੌਕੇ ਡੀ.ਐਮ ਸਪੋਰਟਸ ਅਰੁਣ ਕੁਮਾਰ ਤੇ ਸੰਜੀਵ ਸ਼ਰਮਾ, ਡੀ.ਪੀ.ਈ ਰਜਿੰਦਰ ਕੁਮਾਰ ਤੇ ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਬਾਕਸਿੰਗ ਕੋਚ, ਚੰਦਨ ਮਹਾਜਨ ਤੈਰਾਕੀ ਕੋਚ, ਬਲਜੀਤ ਸਿੰਘ ਕਲਰਕ, ਮਿਸ ਸ਼ਮਾ ਵਾਲੀਬਾਲ ਕੋਚ ਤੇ ਦਵਿੰਦਰ ਸਿੰਘ ਐਥਲੈਟਿਕਸ ਕੋਚ ਹਾਜ਼ਰ ਰਹੇ।ਉਨ੍ਹਾਂ ਦੱਸਿਆ ਕਿ ਤੈਰਾਕੀ ਦੇ ਟਰਾਇਲ 07-4-2021 ਨੂੰ ਕਰਵਾਏ ਜਾਣਗੇ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media