Friday, April 24, 2026

ਪੋਲਿੰਗ ਪ੍ਰਕਿਰਿਆ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਦਾ ਹੋਇਆ ਸਨਮਾਨ

ਨਵਾਂਸ਼ਹਿਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਚੋਣਾਂ ਲਈ ਪੋਲਿੰਗ ਦਾ ਕੰਮ ਅਮਨ-ਅਮਾਨ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਹੋਣ ’ਤੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਤੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਆਰ.ਕੇ ਆਰੀਆ ਕਾਲਜ ਵਿਖੇ ਸਮੁੱਚੇ ਪੋਲਿੰਗ ਅਮਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।ਚੋਣ ਪ੍ਰਕਿਰਿਆ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਸਾਰਿਆਂ ਨੇ ਦਿਨ-ਰਾਤ ਮਿਹਨਤ ਕਰਕੇ ਬਿਹਤਰੀਨ ਢੰਗ ਨਾਲ ਵੋਟਾਂ ਦੇ ਕੰਮ ਨੂੰ ਨੇਪਰੇ ਚਾੜ੍ਹਿਆ।ਉਨ੍ਹਾਂ ਚੋਣਾਂ ਨਾਲ ਸਬੰਧਤ ਸਾਮਾਨ ਲੈ ਕੇ ਸਭ ਤੋਂ ਪਹਿਲਾਂ ਰਵਾਨਾ ਹੋਣ ਵਾਲੀ ਪੋਲਿੰਗ ਪਾਰਟੀ ਅਤੇ ਵੋਟਾਂ ਕਰਵਾ ਕੇ ਸਭ ਤੋਂ ਪਹਿਲਾਂ ਵਾਪਸ ਆਉਣ ਵਾਲੀ ਪੋਲਿੰਗ ਪਾਰਟੀ ਦਾ ਵਿਸ਼ੇਸ਼ ਸਨਮਾਨ ਕੀਤਾ।ਸਭ ਤੋਂ ਪਹਿਲਾਂ ਰਵਾਨਾ ਹੋਣ ਵਾਲੀ ਪੋਲਿੰਗ ਪਾਰਟੀ ਵਿਚ ਸੁਪਰਵਾਈਜ਼ਰ ਯੋਗ ਰਾਜ, ਪ੍ਰੀਜ਼ਾਈਡਿੰਗ ਅਫ਼ਸਰ ਦਲਜੀਤ ਕੁਮਾਰ, ਏ.ਪੀ.ਆਰ.ਓ ਹਰਜਿੰਦਰ ਕੁਮਾਰ ਅਤੇ ਪੀ.ਓ ਅਨਿਲ ਕੁਮਾਰ ਤੇ ਹਰਜੀਤ ਸਿੰਘ ਸ਼ਾਮਿਲ ਸਨ। ਇਸੇ ਤਰ੍ਹਾਂ ਵੋਟਾਂ ਦਾ ਕੰਮ ਮੁਕੰਮਲ ਕਰਵਾ ਕੇ ਸਭ ਤੋਂ ਪਹਿਲਾਂ ਵਾਪਸ ਮੁੜਨ ਵਾਲੀ ਪੋਲਿੰਗ ਪਾਰਟੀ ਵਿਚ ਸੁਪਰਵਾਈਜ਼ਰ ਹਰਜਿੰਦਰ ਸਿੰਘ, ਪ੍ਰੀਜ਼ਾਈਡਿੰਗ ਅਫ਼ਸਰ ਜੋਗਾ ਰਾਮ, ਏ.ਪੀ.ਆਰ.ਓ ਮਹਿੰਦਰ ਪਾਲ ਅਤੇ ਪੀ.ਓ ਸੰਦੀਪ ਸ਼ਰਮਾ ਤੇ ਇੰਦਰਜੀਤ ਸਿੰਘ ਸ਼ਾਮਿਲ ਸਨ।ਐਸ.ਡੀ.ਐਮ ਜਗਦੀਸ਼ ਸਿੰਘ ਜੌਹਲ ਨੇ ਕਿਹਾ ਕਿ ਉਪਰੋਕਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ।
                      ਇਸ ਮੌਕੇ ਮਾਸਟਰ ਟ੍ਰੇਨਰ ਪ੍ਰਿੰਸੀਪਲ ਡਾ. ਅਗਨੀਹੋਤਰੀ, ਸਵੀਪ ਨੋਡਲ ਅਫ਼ਸਰ ਲੈਕਚਰਾਰ ਸੁਰਜੀਤ ਸਿਘ, ਚੋਣ ਕਾਨੂੰਗੋ ਓਂਕਾਰ ਸਿੰਘ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਕੁਮਾਰ, ਜੋਤੀ ਦੇਵੀ, ਬਿਕਰਮਜੀਤ, ਸਤਿੰਦਰ ਕੌਰ, ਸ਼ਰਨਜੀਤ ਸਿੰਘ, ਮਲਕੀਅਤ ਸਿੰਘ, ਰਾਜਨ ਭਾਟੀਆ ਅਤੇ ਦੀਪਕ ਜੋਸ਼ੀ ਸਮੇਤ ਸਾਰੇ ਦਫ਼ਤਰੀ ਸਟਾਫ ਅਤੇ ਲੰਗਰ ਸੇਵਾ ਕਰਵਾਉਣ ਵਾਲੇ ਸਾਬਕਾ ਪਟਵਾਰੀ ਰਵਿੰਦਰ ਘੁੰਮਣ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …