ਪਠਾਨਕੋਟ, 15 ਫਰਵਰੀ (ਪੰਜਾਬ ਪੋਸਟ ਬਿਉਰੋ) – ਮਗਸੀਪਾ ਵਲੋਂ ਡਾ. ਐਸ.ਪੀ ਜੋਸ਼ੀ ਦੀ ਅਗਵਾਈ ਹੇਠ ਸੂਚਨਾ ਅਧਿਕਾਰ ਕਾਨੂੰਨ ਬਾਰੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ।ਜਿਸ ਦੇ ਪਹਿਲੇ ਦਿਨ ਧਾਰਕਲਾਂ ਸਬ ਡਵੀਜਨ ਨਾਲ ਸਬੰਧਤ ਲੋਕ ਸੂਚਨਾ ਅਫ਼ਸਰ ਅਤੇ ਸਹਾਇਕ ਸੂਚਨਾ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਾਜੀਵ ਮਦਾਨ ਨੇ ਕਿਹਾ ਕਿ ਜੇ ਪਹਿਲੀ ਅਪੀਲੇਟ ਅਥਾਰਿਟੀ ਤੋਂ ਨਾਗਰਿਕ ਸੰਤੁਸ਼ਟ ਨਹੀਂ ਤਾਂ ਉਹ ਸੂਚਨਾ ਕਮਿਸ਼ਨ ਕੋਲ ਦੂਜੀ ਅਪੀਲ ਦਾਇਰ ਕਰ ਸਕਦੇ ਹਨ।ਜੇਕਰ ਬਿਨੇਕਾਰ ਨੂੰ ਸੂਚਨਾ ਨਹੀਂ ਮਿਲਦੀ ਤਾਂ ਜਾਂ ਅਰਜ਼ੀ ਰੱਦ ਹੋਣ ਬਾਰੇ ਪਤਾ ਨਹੀਂ ਲਗਦਾ ਜਾਂ ਬਿਨੇਕਾਰ ਸੂਚਨਾ ਤੋਂ ਸੰਤੁਸ਼ਟ ਨਹੀਂ ਤਾਂ ਉਹ ਪਹਿਲੀ ਅਪੀਲ ਪੀ.ਆਈ.ਓ ਦੇ ਉਪਰਲੇ ਅਧਿਕਾਰੀ ਕੋਲ 30 ਦਿਨਾਂ ਦੇ ਅੰਦਰ ਕਰ ਸਕਦਾ ਹੈ।
ਆਰ.ਟੀ.ਆਈ ਐਕਟ ਤਹਿਤ ਅਯੋਜਿਤ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਉਸ਼ਾ ਕਪੂਰ ਨੇ ਕਿਹਾ ਕਿ ਜਿਹੜਾ ਨਾਗਰਿਕ ਸੂਚਨਾ ਲੈਣਾ ਚਾਹੁੰਦਾ ਹੈ, ਉਹ ਸਬੰਧਤ ਪਬਲਿਕ ਅਥਾਰਿਟੀ ਦੇ ਪੀ.ਆਈ.ਓ ਕੋਲ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਲਿਖਤੀ ਬੇਨਤੀ ਕਰ ਸਕਦਾ ਹੈ ਅਤੇ ਸੂਚਨਾ ਅਧਿਕਾਰੀ ਉਸ ਨੂੰ ਮਿਥੇ ਸਮੇਂ ਵਿੱਚ ਜਾਣਕਾਰੀ ਦੇਣ ਦਾ ਪਾਬੰਦ ਹੈ।
ਇਸ ਮੌਕੇ ਰਾਮੇਸ਼ ਕੁਮਾਰ ਸੁਪਰਡੰਟ ਗ੍ਰੇਡ1 ਡੀ.ਸੀ ਆਫਿਸ ਪਠਾਨਕੋਟ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …