
ਭਗਤਾ ਭਾਈਕਾ, 30 ਅਕਤੂਬਰ (ਅਵਤਾਰ ਸਿੰਘ ਕੈਂਥ) -ਆਲ ਅਬਾਊਟ ਐਜੂਕੇਸ਼ਨ ਸੁਸਾਇਟੀ ਬਠਿੰਡਾ ਵੱਲੋ ਪੰਜਾਬ ਦੇ ਦਸ ਜਿਲ੍ਹਿਆਂ ਨਾਲ ਸਬੰਧਤ ਵਿਦਿਆਰਥੀਆਂ ਦਾ ਸਿੱਖਿਆਂ ਸਬੰਧੀ ਟੈਸਟ ਲਿਆ ਗਿਆ , ਜਿਸ ਵਿੱਚ ਕਰੀਬ ÷óúú ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਬਹਿਲੋ ਪਬਲਿਕ ਸੈਕੰਡਰੀ ਸਕੂਲ ਭਗਤਾ ਭਾਈ ਦੇ ਪ੍ਰਿੰਸ਼ੀਪਲ ਜਸਮੀਤ ਸਿੰਘ ਬਰਾੜ ਅਤੇ ਮਨੈਜਰ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਥਾਨਿਕ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸੇ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀ ਹਰਪਿੰਦਰ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ ਜਦ ਕਿ ਰਾਜਵੀਰ ਕੌਰ, ਅਮਨਜੋਤ ਕੌਰ, ਚਾਂਦਨੀ ਗਰਗ ਅਤੇ ਨਵਰੀਤ ਕੌਰ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋ ਇਲਾਵਾ ਇਸੇ ਸਕੂਲ ਦੇ ਵਿਦਿਆਰਥੀ,ਰਮਨਦੀਪ ਕੌਰ, ਦੀਪਕ., ਨੇਹਾ ਅਹੂਜਾ, ਰੀਨਾ ਕੁਮਾਰੀ, ਸੁਖਜੀਤ ਕੌਰ ਨੇ ਵੀ ਵਿਸੇਸ਼ ਸਥਾਨ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਜਸਮੀਤ ਸਿੰਘ ਬਰਾੜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਆਲ ਅਬਾਊਟ ਸੁਸਾਇਟੀ ਦੇ ਚੇਅਰਮੈਨ ਹਰੀ ਕ੍ਰਿਸ਼ਨ ਸ਼ਰਮਾਂ ਨੇ ਆਪਣੇ ਭਾਸ਼ਣ ਦੋਰਾਨ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸ ਮੋਕੇ ਨਵਦੀਪ ਸਿੰਘ ਸਿੱਧੂ, ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਪਿੰਦਰ ਕੌਰ, ਮਨਿੰਦਰ ਕੌਰ, ਹਰਵਿੰਦਰ ਕੌਰ ਅਤੇ ਨੀਲਮ ਰਾਣੀ ਆਦਿ ਹਾਜਿਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media